19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਚ ਪ੍ਰਧਾਨੀ ਇਟਲੀ ਦੇ ਸਾਰੇ ਗੁਰੂ ਘਰਾਂ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ 'ਚ ਕਰੇਗੀ ਸਮਾਗਮ

Ad Position 21
No active advertisement
ਅਜੀਤ ਡੈਸਕ 31-08-2025
ਕਲਾਨੌਰ, 30 ਅਗਸਤ (ਪੁਰੇਵਾਲ)-ਸੀ੍ਰ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸਮਾਗਮਾਂ ਦੇ ਸਬੰਧ 'ਚ ਵਿਦੇਸ਼ਾਂ ਦੀ ਧਰਤੀ ਇਟਲੀ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਬੰਧ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਪੰਚ ਪ੍ਰਧਾਨੀ ਦਮਦਮੀ ਟਕਸਾਲ ਇਟਲੀ ਵੱਖ-ਵੱਖ ਗੁਰੂ ਘਰਾਂ 'ਚ ਸਮਾਗਮ ਕਰੇਗੀ | ਜਾਣਕਾਰੀ ਸਾਂਝੀ ਕਰਦਿਆਂ ਬੁਲਾਰਾ ਗੁਰਕੀਰਤ ਸਿੰਘ ਕਾਹਲੋਂ ਇਟਲੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਪੰਚ ਪ੍ਰਧਾਨੀ ਦੇ ਆਗੂਆਂ ਦੀ ਮੀਟਿੰਗ 'ਚ ਭਾਈ ਰਜਿੰਦਰ ਸਿੰਘ ਰੰਮੀ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਬੈਗਮੇ, ਭਾਈ ਪ੍ਰਗਟ ਸਿੰਘ ਖਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਕਜੇਲਮੋਰਾਨੋ ਮਰੇਮੋਨਾ, ਗਿਆਨੀ ਸੁਰਜੀਤ ਸਿੰਘ ਖੰਡੇਵਾਲਾ ਪ੍ਰਚਾਰਕ ਇਟਲੀ, ਭਾਈ ਪ੍ਰਤਾਪ ਸਿੰਘ ਕਾਹਲੋਂ ਮੁੱਖ ਸੇਵਾਦਾਰ ਗੁਰਦੁਆਰਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਤੇਂਕੁਰੋਨੇ ਅਲੈਂਸਾਦਰੀਆ, ਪ੍ਰਧਾਨ ਨਛੱਤਰ ਸਿੰਘ ਕਾਹਲੋਂ ਕਸ਼ਤੀਲਾਓਨੇ ਮਾਨਤੋਵਾ, ਭਾਈ ਬਿਕਰਮਜੀਤ ਸਿੰਘ ਬਰੇਸ਼ੀਆ ਸੇਵਾਦਾਰ ਦਸਤਾਰ ਲਹਿਰ ਇਟਲੀ, ਪ੍ਰਧਾਨ ਨਛੱਤਰ ਸਿੰਘ ਕਾਹਲੋਂ ਪ੍ਰਧਾਨ ਕਾਸਤੀਨੋਵੋ, ਮੀਤ ਪ੍ਰਧਾਨ, ਦਿਲਰਾਜ ਸਿੰਘ ਹੁੰਦਲ ਮੀਤ ਪ੍ਰਧਾਨ, ਭਿੰਦਰਪਾਲ ਸਿੰਘ, ਜਸਵੰਤ ਸਿੰਘ ਸੋਨੀ ਪੰਪ ਵਾਲੇ ਵੀ ਹਾਜ਼ਰ ਰਹੇ, ਜਿਨ੍ਹਾਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਟਲੀ 'ਚ ਵੀ ਧਾਰਮਿਕ ਸਮਾਗਮ ਕੀਤੇ ਜਾਣਗੇ, ਜਿਸ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਦੇ ਪਾਣੀ ਦੀ ਲਪੇਟ 'ਚ ਆਏ ਲੋਕਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਏ ਲੰਗਰ ਅਗਲੀ ਖ਼ਬਰ ਡੀ.ਡੀ.ਆਈ. ਸਕੂਲ ਪਿੰਡੀ ਦੇ ਵਿਦਿਆਰਥੀਆਂ ਦੀ ਹੋਈ ਧਾਰਮਿਕ ਪ੍ਰੀਿਖ਼ਆ
Ad Position 24