19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੁੱਖ ਮੰਤਰੀ ਭਗਵੰਤ ਮਾਨ ਨੌਕਰੀਆਂ ਦੇਣ ਦਾ ਵਾਅਦੇ ਨਿਭਾਉਣ-ਜਸਵਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 31-08-2025
ਸ੍ਰੀ ਹਰਿਗੋਬਿੰਦਪੁਰ, 30 ਅਗਸਤ (ਕੰਵਲਜੀਤ ਸਿੰਘ ਚੀਮਾ)-ਪੰਜਾਬ ਹਰਿਆਣਾ ਹਾਈਕੋਰਟ ਚੰਗੀਗੜ੍ਹ ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਐੱਸ.ਐੱਸ. ਬੋਰਡ ਮੁਹਾਲੀ ਵਿਖੇ ਕਲਰਕਾਂ ਦੀ ਨੌਕਰੀ ਦੀ ਉਡੀਕ ਰਹੇ ਉਮੀਦਵਾਰਾਂ ਦੀ ਇੱਕਤਰਤਾਂ ਹੋਈ | ਇਸ ਸਮੇਂ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਗੁਰਦਾਸਪੁਰ, ਰਜੇਸ਼ ਕੁਮਾਰ ਫਿਰੋਜ਼ਪੁਰ, ਜਸਵਿੰਦਰ ਸਿੰਘ ਮੁਕਤਸਰ, ਵਿਕਰਮ ਸਿੰਘ ਜਲਾਲਾਬਾਦ, ਅਕਾਸ਼ ਅਬੋਹਰ, ਅਮਨਦੀਪ ਸਿੰਘ ਗੁਰੂ ਹਰਸਾਏ, ਸਰਬਜੀਤ ਸਿੰਘ ਸੰਗਰੂਰ, ਗੁਰਨਾਮ ਸਿੰਘ ਸੰਗਰੂਰ ਆਦਿ ਨੇ ਕਿਹਾ ਕਿ ਸੱਕਤਰ ਐੱਸ.ਐੱਸ. ਬੋਰਡ ਮੁਹਾਲੀ ਅਤੇ ਹੋਰ ਅਧਿਕਾਰੀਆਂ ਨੂੰ ਅਸੀਂ ਆਪਣੀਆਂ ਕਲਰਕਾਂ ਦੀਆਂ ਨੌਕਰੀਆਂ ਮਿਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਕਾਰਵਾਈ ਚੱਲ ਰਹੀ ਹੈ, ਜਦਕਿ ਮਾਣਯੋਗ ਅਦਾਲਤ ਵਲੋਂ 4 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੌਕਰੀਆਂ ਦੇਣ ਦੀ ਗੱਲ ਕਹੀ ਜਾ ਰਹੀ ਹੈ | ਉੱਥੇ ਹੀ ਅਫ਼ਸ਼ਰਸ਼ਾਹੀ ਜਾਣਬੁੱਝ ਕਿ ਅਦਾਲਤ ਦੇ ਹੁਕਮਾਂ ਦੀ ਬਿਲਕੁੱਲ ਪ੍ਰਵਾਹ ਨਾ ਕਰਦੇ ਹੋਏ ਸਾਨੂੰ ਨੌਕਰੀਆਂ ਦੇਣ ਤੋਂ ਆਨਾਕਾਨੀ ਕਰ ਰਹੀ ਹੈ | ਉਕਤ ਆਗੂਆਂ ਨੇ ਕਿਹਾ ਕਿ ਐੱਸ.ਐੱਸ. ਬੋਰਡ ਮੁਹਾਲੀ ਵਲੋਂ ਸਾਲ 2013 ਵਿਚ 1192 ਕਲਰਕਾਂ ਦੀਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਬੋਰਡ ਵਲੋਂ ਲਏ ਗਏ ਟਾਈਪਿੰਗ ਟੈਸਟ ਪਾਸ ਹੋਣ ਉਪਰੰਤ ਵੀ ਤਕਰੀਬਨ 150-200 ਉਮੀਦਵਾਰਾਂ ਨੂੰ ਇਹ ਕਹਿ ਕੇ ਉਨ੍ਹਾਂ ਨੂੰ ਨਿਯੁਕਤੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਦੀ ਹੋਰ ਸੂਬੇ ਤੋਂ ਡਿਸਟੈਂਸ ਮੋਡ ਰਾਹੀਂ ਪੜ੍ਹਾਈ ਕਰਦੇ ਹੋਏ ਡਿਗਰੀ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣੇ ਨੂੰ ਤਕਰੀਬਨ 3 ਸਾਲ ਤੋਂ ਵੀ ਜਿਆਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਹੋਇਆ | ਉਨ੍ਹਾਂ ਕਿਹਾ ਅਸੀਂ ਸਮੇਂ-ਸਮੇਂ ਤੇ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਨਾਲ ਵੀ ਗੱਲਬਾਤ ਕਰਕੇ ਇਸ ਮਸਲੇ ਨੂੰ ਸਾਂਝਾਂ ਕੀਤਾ ਹੈ ਪਰ ਅਫ਼ਸ਼ਰਸ਼ਾਹੀ ਕੋਈ ਨਾ ਕੋਈ ਕਾਨੂੰਨੀ ਅੜਿੱਕਾ ਖੜ੍ਹਾ ਕਰਕੇ ਸਾਨੂੰ ਨੌਕਰੀਆਂ ਨਹੀਂ ਦੇ ਰਹੀ |
Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਲੋਕਾਂ ਦੀ ਹਰ ਮੁਸ਼ਕਿਲ ਤੋਂ ਹਨ ਜਾਣੂ-ਸਾਬਕਾ ਸਰਪੰਚ ਕਰਮ ਸਿੰਘ <br/> ਅਗਲੀ ਖ਼ਬਰ ਨਿਸ਼ਕਾਮ ਸੇਵਾ ਗਰੁੱਪ ਅਤੇ ਨਿਊ ਬਾਵਾ ਲਾਲ ਹਸਪਤਾਲ ਵਲੋਂ ਹੜ੍ਹ ਪੀੜਤਾਂ ਲਈ ਮੈਡੀਕਲ, ਰਾਸ਼ਨ ਤੇ ਹੋਰ ਸਹੂਲਤਾਂ ਸ਼ੁਰੂ
Ad Position 24