19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੀਂਹ ਕਾਰਨ ਗਰੀਬ ਪਰਿਵਾਰ ਦੀ ਕਮਰੇ ਦੀ ਕੰਧ ਡਿੱਗੀ <br/>

Ad Position 21
No active advertisement
ਪਿੰਡ ਭੀਮਪੁਰ ਵਿਖੇ ਡਿੱਗੀ ਮਕਾਨ ਦੀ ਕੰਧ | ਤਸਵੀਰ : ਸੰਜੀਵ ਗੁਪਤਾ <br/> 03-09-2025
ਘਰੋਟਾ, 2 ਸਤੰਬਰ (ਸੰਜੀਵ ਗੁਪਤਾ)-ਪਿੰਡ ਭੀਮਪੁਰ ਵਿਖੇ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਦੀ ਖਬਰ ਹੈ | ਛੱਤ ਡਿੱਗਣ ਨਾਲ ਘਰ ਦਾ ਜ਼ਰੂਰੀ ਸਮਾਨ ਮਲਬੇ ਹੇਠਾਂ ਆਉਣ ਕਾਰਨ ਦਬ ਕੇ ਖਰਾਬ ਹੋ ਗਿਆ | ਜਾਣਕਾਰੀ ਦਿੰਦੇ ਹੋਏ ਰਵੀਨਾ ਤੇ ਦਾਨਿਸ਼ ਨੇ ਦੱਸਿਆ ਕਿ ਪਿਛਲੇ ਕੱੁਝ ਦਿਨਾਂ ਤੋਂ ਹੋ ਪੈ ਭਾਰੀ ਮੀਂਹ ਕਾਰਨ ਉਨ੍ਹਾਂ ਦੇ ਕਮਰੇ ਦੀ ਪਿਛਲੀ ਕੰਧ ਡਿੱਗ ਗਈ | ਪਾਣੀ ਜ਼ਿਆਦਾ ਆਉਣ ਕਰਕੇ ਘਰ ਦਾ ਘਰੇਲੂ ਜ਼ਰੂਰੀ ਸਮਾਨ ਮਲਬੇ ਹੇਠਾਂ ਦੱਬ ਗਿਆ ਤੇ ਖਰਾਬ ਹੋ ਗਿਆ | ਉਨ੍ਹਾਂ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ | ਪਰ ਉਹ ਛੱਤ ਡਿੱਗਣ ਨਾਲ ਘਰੋਂ ਬੇਘਰ ਹੋ ਗਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਵਾਰੀ ਕੱਚੇ ਮਕਾਨ ਲਈ ਗਰਾਂਟ ਦੀ ਮੰਗ ਕੀਤੀ ਹੈ | ਅੱਜ ਤੱਕ ਉਨ੍ਹਾਂ ਨੂੰ ਗਰਾਂਟ ਨਹੀਂ ਮਿਲੀ | ਉਧਰ ਸਮਾਜ ਸੇਵੀ ਰੋਹਿਤ ਕੁਮਾਰ ਤੇ ਜੁਗਲ ਕਿਸ਼ੋਰ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਮਾਲੀ ਸਹਾਇਤਾ ਕਰਨ ਤੇ ਇੱਥੇ ਮਕਾਨ ਬਣਾ ਦੇ ਦੇਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਵੈਲਫੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਸਾਲਾਨਾ ਛਿੰਝ ਮੇਲਾ ਹੁਣ 28 ਨੂੰ <br/>
Ad Position 24