19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਾਲਾਨਾ ਛਿੰਝ ਮੇਲਾ ਹੁਣ 28 ਨੂੰ <br/>

Ad Position 21
No active advertisement
ਸਲਾਨਾ ਛਿੰਝ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਵਿੰਦਰ ਸਿੰਘ ਮੱਖਣ ਅਤੇ ਛਿੰਝ ਕਮੇਟੀ ਦੇ ਮੈਂਬਰ | ਤਸਵੀਰ: ਆਸ਼ੀਸ਼ ਸ਼ਰਮਾ <br/> 03-09-2025
ਪਠਾਨਕੋਟ, 2 ਸਤੰਬਰ (ਆਸ਼ੀਸ਼ ਸ਼ਰਮਾ)-ਪਿੰਡ ਜਿੰਦਰਾਈ ਨਿਚਲੀ 'ਚ ਹਰ ਸਾਲ ਵੱਡੇ ਉਤਸ਼ਾਹ ਤੇ ਪਰੰਪਰਾ ਨਾਲ ਮਨਾਇਆ ਜਾਣ ਵਾਲਾ ਛਿੰਝ ਮੇਲਾ ਇਸ ਵਾਰ ਭਾਰੀ ਮੀਂਹ ਕਾਰਨ ਰੱਦ ਕਰਨਾ ਪਿਆ ਸੀ | ਹੁਣ ਕਮੇਟੀ ਦੇ ਇੰਚਾਰਜ ਜੋਗਿੰਦਰ ਸਿੰਘ ਤੇ ਸੇਵਾਦਾਰ ਰਣਧੀਰ ਸਿੰਘ ਦੀ ਪ੍ਰਧਾਨਗੀ ਵਿਚ ਨਵੀਂ ਮਿਤੀ ਤੈਅ ਕੀਤੀ ਗਈ ਹੈ | ਜਿਸ ਅਨੁਸਾਰ ਛਿੰਝ ਮੇਲਾ ਆਉਣ ਵਾਲੇ 28 ਸਤੰਬਰ ਨੂੰ ਪਿੰਡ ਜਿੰਦਰਾਈ ਵਿਚ ਧੂਮਧਾਮ ਨਾਲ ਮਨਾਇਆ ਜਾਵੇਗਾ | ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਮੱਖਣ ਨੇ ਕਿਹਾ ਕਿ ਛਿੰਝ ਮੇਲਾ ਸਾਡੇ ਖੇਤਰ ਦੀ ਪੁਰਾਣੀ ਪਰੰਪਰਾ ਤੇ ਖੇਡ ਸੱਭਿਆਚਾਰ ਦਾ ਪ੍ਰਤੀਕ ਹੈ | ਉਨ੍ਹਾਂ ਸਾਰੇ ਪਹਿਲਵਾਨ ਭਰਾਵਾਂ ਨੂੰ ਖ਼ਾਸ ਤੌਰ 'ਤੇ ਬੇਨਤੀ ਕੀਤੀ ਕਿ ਉਹ ਇਸ ਦਿਨ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਦਾਵ-ਪੇਚ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ | ਇਸ ਮੌਕੇ ਸੰਤੋਖ ਸਿੰਘ, ਸਲਿੰਦਰ ਸਿੰਘ ਸਾਬੀ, ਸਾਬਕਾ ਸਰਪੰਚ ਪ੍ਰਕਾਸ਼ ਸਿੰਘ, ਪ੍ਰੇਮ ਸਿੰਘ ਮਿਰਚੂ, ਗੁਲਜ਼ਾਰ ਸਿੰਘ, ਗੁਰਦੀਪ ਸਿੰਘ, ਪ੍ਰਤਾਪ ਸਿੰਘ, ਬਲਵੀਰ ਸਿੰਘ, ਨਰਿੰਦਰ ਸਿੰਘ, ਦੀਵਾਨ ਚੰਦ, ਮਹਿੰਦਰ ਪਾਲ, ਸੁਰਿੰਦਰ ਸਿੰਘ, ਬੰਟੀ, ਪ੍ਰੇਮ ਸਿੰਘ, ਵਾਸੂਦੇਵ ਸਿੰਘ, ਜਗਜੀਵਨ ਰਾਮ, ਮੁਖ਼ਤਿਆਰ ਸਿੰਘ, ਪਵਨ ਕੁਮਾਰ, ਹਰਦੇਵ ਸਿੰਘ, ਬਲਕਾਰ ਸਿੰਘ, ਰਵੀ ਕੁਮਾਰ, ਰਾਹੁਲ ਕੁਮਾਰ, ਅਮਨ, ਸਾਬੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੀਂਹ ਕਾਰਨ ਗਰੀਬ ਪਰਿਵਾਰ ਦੀ ਕਮਰੇ ਦੀ ਕੰਧ ਡਿੱਗੀ <br/> ਅਗਲੀ ਖ਼ਬਰ ਭਾਜਪਾ ਆਗੂ ਨੇ ਹੜ੍ਹ ਪ੍ਰਭਾਵਿਤ ਔਰਤ ਨੂੰ ਦਿੱਤਾ ਸਹਾਰਾ <br/>
Ad Position 24