20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪ੍ਰਭਾਵਿਤ ਲੋਕਾਂ 'ਚ ਰਾਹਤ ਸਮੱਗਰੀ ਵੰਡੀ <br/>

Ad Position 21
No active advertisement
ਸ੍ਰੀਜਲ ਗੁਪਤਾ ਤੇ ਉਨ੍ਹਾਂ ਦੀ ਟੀਮ ਰਾਸ਼ਨ ਵੰਡਦੇ ਹੋਏ | ਤਸਵੀਰ : ਸੰਧੂ <br/> 03-09-2025
ਪਠਾਨਕੋਟ, 2 ਸਤੰਬਰ (ਸੰਧੂ)-ਹਾਲ ਹੀ ਵਿਚ ਆਏ ਭਿਆਨਕ ਹੜ੍ਹਾਂ ਨੇ ਪਠਾਨਕੋਟ ਤੇ ਆਸ-ਪਾਸ ਦੇ ਇਲਾਕਿਆਂ ਵਿਚ ਜਨਜੀਵਨ ਨੂੰ ਭਾਰੀ ਝਟਕਾ ਦਿੱਤਾ ਹੈ | ਇਸ ਆਫ਼ਤ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਤੇ ਬੇਰੁਜ਼ਗਾਰ ਕਰ ਦਿੱਤਾ ਹੈ | ਜਿਨ੍ਹਾਂ ਵਿਚੋਂ ਜ਼ਿਆਦਾਤਰ ਅਜੇ ਵੀ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਹੇ ਹਨ | ਅਜਿਹੇ ਅÏਖੇ ਸਮੇਂ ਵਿਚ ਸੇਵਾ ਤੇ ਸਹਿਯੋਗ ਦੀ ਭਾਵਨਾ ਨਾਲ ਬਜਰੀ ਕੰਪਨੀ ਤੇ ਈਸਾ ਨਗਰ ਖੇਤਰਾਂ ਵਿਚ 150 ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਤੇ ਜ਼ਰੂਰੀ ਚੀਜ਼ਾਂ ਸਮਾਜ ਸੇਵਕ ਸ੍ਰੀਜਲ ਗੁਪਤਾ ਵਲੋਂ ਵੰਡੀਆਂ ਗਈਆਂ | ਇਸ ਰਾਹਤ ਮੁਹਿੰਮ ਦੌਰਾਨ ਹਰੇਕ ਪਰਿਵਾਰ ਨੂੰ ਆਟਾ, ਚੌਲ, ਦਾਲਾਂ, ਤੇਲ, ਨਮਕ, ਮਸਾਲੇ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਪੈਕਟ ਪ੍ਰਦਾਨ ਕੀਤੇ ਗਏ | ਇਹ ਰਾਹਤ ਮੁਹਿੰਮ ਸ੍ਰੀਜਲ ਗੁਪਤਾ (ਜ਼ਿਲ੍ਹਾ ਉਪ ਪ੍ਰਧਾਨ, ਮਹਾਜਨ ਸਭਾ ਯੂਥ, ਪਠਾਨਕੋਟ) ਦੀ ਅਗਵਾਈ ਹੇਠ ਸਫਲਤਾ ਪੂਰਵਕ ਆਯੋਜਿਤ ਕੀਤੀ ਗਈ | ਮਾਈਕਲ, ਮਿੰਟੂ ਪਹਿਲਵਾਨ, ਅਰੁਣ ਵਰਮਾ, ਗੋਵਿੰਦ ਸ਼ਰਮਾ ਤੇ ਅਸ਼ਵਨੀ ਮਹਾਜਨ ਨੇ ਇਸ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਈ ਤੇ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ 'ਚ ਮਹੱਤਵਪੂਰਨ ਯੋਗਦਾਨ ਪਾਇਆ | ਸ੍ਰੀਜਲ ਗੁਪਤਾ ਨੇ ਕਿਹਾ ਕਿ ਇਹ ਸਿਰਫ਼ ਰਾਹਤ ਵੰਡ ਨਹੀਂ ਹੈ, ਸਗੋਂ ਇਕ ਸੰਦੇਸ਼ ਹੈ ਕਿ ਲੋਕਾਂ ਦਾ ਦੁੱਖ ਸਾਡਾ ਆਪਣਾ ਦੁੱਖ ਹੈ |

Ad Position 22
No active advertisement
ਪਿਛਲੀ ਖ਼ਬਰ ਕੈਪਟਨ ਅਜੈ ਰਾਣਾ ਨੂੰ ਸ਼ਹੀਦੀ ਦਿਵਸ 'ਤੇ ਹੰਝੂ ਭਰੀਆਂ ਅੱਖਾਂ ਨਾਲ ਯਾਦ ਕੀਤਾ <br/> ਅਗਲੀ ਖ਼ਬਰ ਪਿੰਡ ਤਿੱਬੜੀ ਵਿਖੇ ਮਸੀਹ ਭਾਈਚਾਰੇ ਦੇ ਆਗੂਆਂ ਦੀ ਹੋਈ ਮੀਟਿੰਗ
Ad Position 24