20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹਾਂ ਕਾਰਨ ਸਬਜ਼ੀਆਂ ਦੇ ਰੇਟ ਹੋਏ ਦੁਗਣੇ <br/>

Ad Position 21
No active advertisement
ਅਜੀਤ ਡੈਸਕ 03-09-2025
ਘੱਲੂਘਾਰਾ ਸਾਹਿਬ, 2 ਸਤੰਬਰ (ਮਿਨਹਾਸ)-ਪਿਛਲੇ ਕੱੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਬਜ਼ੀਆਂ ਦੀ ਫ਼ਸਲ ਪ੍ਰਭਾਵਿਤ ਹੋਣ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ, ਜਿਸ ਕਾਰਨ ਗ੍ਰਹਿਣੀਆਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ | ਮੀਂਹ ਕਾਰਨ ਸਬਜ਼ੀਆਂ ਦੀ ਪੈਦਾਵਾਰ ਪ੍ਰਭਾਵਿਤ ਹੋਣ ਕਾਰਨ ਮੰਡੀਆਂ 'ਚ ਸਬਜ਼ੀਆਂ ਦੀ ਆਮਦ ਘੱਟ ਹੋ ਗਈ ਹੈ ਤੇ ਸਬਜ਼ੀਆਂ ਦੇ ਭਾਅ ਤਕਰੀਬਨ ਡੇਢ ਗੁਣਾਂ ਤੇ ਕਈ ਸਬਜ਼ੀਆਂ ਦੇ ਭਾਅ ਤਾਂ ਦੁੱਗਣੇ ਹੋ ਗਏ ਹਨ, ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ | ਮੰਡੀ 'ਚ ਫੁੱਲ ਗੋਭੀ 150-160 ਰੁਪਏ ਪ੍ਰਤੀ, ਕੱਦੂ 60-65 ਰੁਪਏ, ਟਮਾਟਰ ਦਾ ਭਾਅ ਇਕ ਵਾਰ ਮੁੜ ਵਧ ਕੇ 75-80 ਰੁਪਏ, ਕਰੇਲਾ 70-80 ਰੁਪਏ, ਬੈਂਗਣ 70-75 ਰੁਪਏ, ਹਰੀ ਤੋਰੀ 60-65 ਰੁਪਏ, ਮਟਰ 200 ਰੁਪਏ, ਸ਼ਿਮਲਾ ਮਿਰਚ 100-110 ਰੁਪਏ ਤੇ ਭਿੰਡੀ ਵੀ 80-90 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ | ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਵੀ ਕ੍ਰਮਵਾਰ 30 ਅਤੇ 25 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ | ਕਾਹਨੂੰਵਾਨ ਦੇ ਇਕ ਸਬਜ਼ੀ ਦੁਕਾਨਦਾਰ ਜਸਪਾਲ ਮਸੀਹ ਦਾ ਕਹਿਣਾ ਹੈ ਕਿ ਸਾਡੇ ਕੋਲ ਗਾਹਕ ਵੀ ਹੁਣ ਘੱਟ ਮਾਤਰਾ ਵਿਚ ਸਬਜ਼ੀ ਖ਼ਰੀਦ ਰਹੇ ਹਨ | ਪਹਿਲਾਂ ਲੋਕ ਕਿਲੋ-ਕਿਲੋ ਇਕੱਠੀ ਸਬਜ਼ੀ ਖਰੀਦਦੇ ਸਨ, ਪਰ ਹੁਣ ਉਹ ਪਾਈਆ ਜਾਂ ਅੱਧਾ ਕਿਲੋ 'ਤੇ ਆ ਗਏ ਹਨ, ਕਿਉਂਕਿ ਹਰ ਸਬਜ਼ੀ ਦਾ ਭਾਅ ਦੁੱਗਣਾ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੌਰਾਨ ਮਜ਼ਦੂਰ ਵਰਗ ਦੀ ਸਹਾਇਤਾ ਕਰਨ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਜ਼ਖ਼ਮੀ
Ad Position 24