23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜਾਨ ਜੋਖ਼ਮ 'ਚ ਪਾ ਕੇ ਬਿਜਲੀ ਮੁਲਾਜ਼ਮਾਂ ਵਲੋਂ ਬਹਾਲ ਕੀਤੀ ਜਾ ਰਹੀ ਹੈ ਵੱਖ-ਵੱਖ ਖੇਤਰਾਂ ਦੀ ਬਿਜਲੀ ਸਪਲਾਈ <br/>

Ad Position 21
No active advertisement
ਸਰਹੱਦ 'ਤੇ ਬੀ.ਐਸ.ਐਫ ਪੋਸਟ ਆਦੀਆਂ ਵਿਖੇ ਲਾਈਨ ਠੀਕ ਕਰਨ ਲਈ ਕਿਸ਼ਤੀ 'ਚ ਸਵਾਰ ਹੋ ਕੇ ਜਾ ਰਹੇ ਜੇ.ਈ, ਲਾਈਨਮੈਨ ਤੇ ਹੋਰ ਮੁਲਾਜ਼ਮ | ਤਸਵੀਰ : ਚੱਕਰਾਜਾ <br/> 03-09-2025
ਗੁਰਦਾਸਪੁਰ, 2 ਸਤੰਬਰ (ਚੱਕਰਾਜਾ)-ਸਰਹੱਦੀ ਖੇਤਰ ਅੰਦਰ ਆਏ ਹੜ੍ਹਾਂ ਤੋਂ ਬਾਅਦ ਜਿਥੇ ਵੱਖ-ਵੱਖ ਜਥੇਬੰਦੀਆਂ, ਪਿੰਡਾਂ ਦੀ ਸੰਗਤਾਂ ਵਲੋਂ ਲੋਕਾਂ ਨੰੂ ਰਾਹਤ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਲੋਕਾਂ ਨੰੂ ਇਸ ਮੁਸੀਬਤ ਦੀ ਘੜੀ ਵਿਚ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਵੀ ਆਪਣੀ ਜਾਨ ਜ਼ੋਖ਼ਮ 'ਚ ਪਾ ਕੇ ਸਪਲਾਈ ਨੰੂ ਨਿਰੰਤਰ ਚਾਲੂ ਰੱਖਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਗੱਲਬਾਤ ਕਰਦਿਆਂ ਕੁਝ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਸਰਹੱਦੀ ਖੇਤਰ ਅੰਦਰ ਵੀ ਬੀ.ਐਸ.ਐਫ ਦੀਆਂ ਚੌਕੀਆਂ ਤੱਕ ਬਿਜਲੀ ਸਪਲਾਈ ਪਹੰੁਚਾਉਣ 'ਚ ਵੱਡੀਆਂ ਦਿੱਕਤਾਂ ਆ ਰਹੀਆਂ ਹਨ, ਕਿਉਂਕਿ ਇਹ ਏਰੀਆ ਦਰਿਆ ਰਾਵੀ ਦੇ ਬਿਲਕੁਲ ਉੱਪਰ ਹੋਣ ਕਾਰਨ ਇਨ੍ਹਾਂ ਥਾਵਾਂ 'ਤੇ ਅਜੇ ਵੀ ਕਈ-ਕਈ ਫੁੱਟ ਪਾਣੀ ਖੜ੍ਹਾ ਹੈ | ਜਿਸ ਵਿਚ ਵੜ ਕੇ ਬਿਜਲੀ ਠੀਕ ਕੀਤੀ ਜਾ ਰਹੀ ਹੈ | ਇੱਥੋਂ ਤੱਕ ਕਿ ਆਦੀਆਂ ਖੇਤਰ ਵਿਚ ਤਾਂ ਅੱਜ ਵੀ ਮੁਲਾਜ਼ਮਾਂ ਨੰੂ ਕਿਸ਼ਤੀ ਦੀ ਮਦਦ ਨਾਲ ਬਿਜਲੀ ਦੇ ਖੰਬਿਆਂ ਤੱਕ ਪਹੁੰਚਣਾ ਪੈ ਰਿਹਾ ਹੈ | ਬਿਜਲੀ ਮੁਲਾਜ਼ਮਾਂ ਵਲੋਂ ਇਸ ਘੜੀ ਵਿਚ ਕੁਝ ਹੀ ਦਿਨਾਂ 'ਚ ਵੱਡੇ ਹਿੱਸੇ 'ਚ ਸਪਲਾਈ ਬਹਾਲ ਕਰਨ 'ਤੇ ਲੋਕਾਂ ਵਲੋਂ ਵਿਭਾਗ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੂੰ ਮਹਾਂਰਾਸਟਰ ਵਿਖੇ ਕੀਤਾ ਸਨਮਾਨਿਤ ਅਗਲੀ ਖ਼ਬਰ ਸ਼ਰਧਾ ਪੂਰਵਕ ਮਨਾਇਆ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ
Ad Position 24