ਧਾਰੀਵਾਲ, 2 ਸਤੰਬਰ (ਸਵਰਨ ਸਿੰਘ)-ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਹਲਕਾ ਕਾਦੀਆਂ ਮਹਿਲਾ ਵਿੰਗ ਇੰਚਾਰਜ ਆਮ ਆਦਮੀ ਪਾਰਟੀ ਨੂੰ ਵਿਸ਼ੇਸ਼ ਤੌਰ 'ਤੇ ਮਹਾਂਰਾਸਟਰ ਭੇਜਿਆ ਗਿਆ | ਜਿੱਥੇ ਹਲਕਾ ਨਾਦੇੜ ਤੋਂ ਵਿਧਾਇਕ ਅਤੇ ਸਾਬਕਾ ਐੱਮ.ਪੀ. ਪ੍ਰਤਾਪ ਰਾਓ ਪਾਟਿਲ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪਿੰਡ ਬਹਾਦੁਰਪੁਰ (ਮਹਾਂਰਾਸਟਰ) ਵਿਖੇ ਹੋਈ ਸਭਾ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੇ ਆਪਣੇ ਪੰਚਾਇੰਤ ਦੇ ਤਜ਼ਰਬੇ ਸਾਂਝੇ ਕੀਤੇ |