23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜੀ.ਐੱਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ ਦੇ ਵਿਦਿਆਰਥੀ ਹੁਣ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਰਾਹੀਂ ਕਰਨਗੇ ਪੜ੍ਹਾਈ <br/>

Ad Position 21
No active advertisement
ਜੀ.ਐੱਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ 'ਚ ਵਰਕਸ਼ਾਪ ਉਪਰੰਤ ਅਧਿਆਪਕਾਂ ਨਾਲ ਸਕੂਲ ਪ੍ਰਬੰਧਕ ਤੇ ਪਿ੍ੰਸੀਪਲ ਸੋਨੀਆ ਮਹਾਜਨ | ਤਸਵੀਰ : ਨਾਗਰਾ <br/> 03-09-2025
ਕੋਟਲੀ ਸੂਰਤ ਮੱਲ੍ਹੀ, 2 ਸਤੰਬਰ (ਕੁਲਦੀਪ ਸਿੰਘ ਨਾਗਰਾ)-ਜੀ.ਐੱਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਗਵਾਨਪੁਰ 'ਚ ਅੱਜ ਅਧਿਆਪਕਾਂ ਲਈ ਕਲਾਸ ਰੂਮ 'ਚ ਆਰਟੀਫ਼ੀਸਲ ਇੰਟੈਲੀਜੈਂਸ ਦੇ ਪ੍ਰਭਾਵਸ਼ਾਲੀ ਪ੍ਰਯੋਗ ਵਿਸ਼ੇ 'ਤੇ ਵਿਸ਼ੇਸ਼ ਵਰਕਸ਼ਾਪ ਲਗਾਈ ਗਈ, ਜਿਸ 'ਚ ਪ੍ਰਸਿੱਧ ਸ਼ਖ਼ਸੀਅਤਾਂ ਨਵਲਪ੍ਰੀਤ ਸਿੰਘ ਤੇ ਰਿਸ਼ੀ ਖੁੱਲਰ ਨੇ ਸਰੋਤ ਵਿਅਕਤੀ ਵਜੋਂ ਸ਼ਮੂਲੀਅਤ ਕੀਤੀ ਤੇ ਅਧਿਆਪਕਾਂ ਨੂੰ ਆਰਟੀਫ਼ੀਸਲ ਇੰਟੈਲੀਜੈਂਸ ਦੇ ਵੱਖ-ਵੱਖ ਪੱਖਾਂ ਤੋਂ ਜਾਣੂ ਕਰਵਾਇਆ | ਰਿਸੋਰਸ ਪਰਸਨਾਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ ਸਿੱਖਿਆ ਦੇ ਖੇਤਰ ਵਿਚ ਕਿਵੇਂ ਬਦਲਾਅ ਲਿਆ ਰਹੀ ਹੈ | ਇਸ ਦੀ ਵਰਤੋਂ ਨਾਲ ਵਿਦਿਆਰਥੀਆਂ ਲਈ ਸਿੱਖਣ ਦੀ ਪ੍ਰਕਿਰਿਆ ਹੋਰ ਰੌਚਿਕ, ਵਿਅਕਤੀਗਤ ਤੇ ਪ੍ਰਭਾਵਸ਼ਾਲੀ ਬਣ ਸਕਦੀ ਹੈ, ਜਿਵੇਂ ਕਿ ਸਮਾਰਟ ਅਸੈਸਮੈਂਟ, ਨਵੀਂ ਸਿੱਖਣ ਸਮੱਗਰੀ ਤਿਆਰ ਕਰਨਾ ਤੇ ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਗਾਈਡੈਂਸ ਦੇਣਾ | ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖੀ ਵਿਕਾਸ ਲਈ ਏ.ਆਈ. ਤਕਨਾਲੋਜੀ ਦੀ ਭੂਮਿਕਾ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੋਨੀਆ ਮਹਾਜਨ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਅਧਿਆਪਕਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਮਦਦ ਮਿਲਦੀ ਹੈ | ਸਕੂਲ ਦੇ ਡਾਇਰੈਕਟਰ ਅਯੋਧ ਸਿੰਘ, ਮੈਨੇਜਿੰਗ ਡਾਇਰੈਕਟਰ ਹਰਦਿਆਲ ਸਿੰਘ ਤੇ ਚੇਅਰਪਰਸਨ ਸ੍ਰੀਮਤੀ ਬਲਜਿੰਦਰ ਕੌਰ ਨੇ ਵੀ ਵਰਕਸ਼ਾਪ ਦੇ ਸਫ਼ਲ ਆਯੋਜਿਨ 'ਤੇ ਖੁਸ਼ੀ ਪ੍ਰਗਟਾਈ | ਸਕੂਲ ਪ੍ਰਬੰਧਕਾਂ ਨੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਇਹ ਯਕੀਨ ਦਿਵਾਇਆ ਗਿਆ ਕਿ ਭਵਿੱਖ 'ਚ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਤਕਨਾਲੋਜੀਕਲ ਉੱਨਤੀ ਲਈ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਬਟਾਲਾ ਤੋਂ ਡੇਰਾ ਬਾਬਾ ਨਾਨਕ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਰਾਹਤ ਸਮੱਗਰੀ ਲੈ ਕੇ ਆ ਰਹੇ ਲੋਕ ਕੋਸ ਰਹੇ ਨੇ ਸਰਕਾਰ ਨੂੰ... ਅਗਲੀ ਖ਼ਬਰ ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੂੰ ਮਹਾਂਰਾਸਟਰ ਵਿਖੇ ਕੀਤਾ ਸਨਮਾਨਿਤ
Ad Position 24