ਧਾਰੀਵਾਲ, 3 ਸਤੰਬਰ (ਸਵਰਨ ਸਿੰਘ)-ਪਿੰਡ ਕੋਟ ਸੰਤੋਖ ਰਾਏ ਵਿਖੇ ਮਸੀਹ ਭਾਈਚਾਰੇ ਦੀ ਮੀਟਿੰਗ ਪ੍ਰਧਾਨ ਦਲਜੀਤ ਮਸੀਹ ਦੀ ਅਗਵਾਈ ਵਿਚ ਹੋਈ, ਜਿਸ 'ਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਬੇਸੱਕ ਦੇਸ਼ ਆਜ਼ਾਦ ਹੈ, ਪਰ ਫਿਰ ਵੀ ਬਹੁ-ਗਿਣਤੀ ਮਸੀਹ ਭਾਈਚਾਰਾ ਅੱਜ ਵੀ ਗੁਲਾਮੀ ਦੀ ਜਿੰਦਗੀ ਬਤੀਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂਅ 'ਤੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਵਿਕਾਸ ਦੇ ਸਮੇਂ ਮਸੀਹ ਭਾਈਚਾਰੇ ਦੇ ਮੁਹੱਲਿਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਪਿੰਡ ਪੱਧਰ 'ਤੇ ਪੰਚ, ਸਰਪੰਚ ਤੇ ਸ਼ਹਿਰਾਂ ਅੰਦਰ ਕੌਂਸਲਰ ਵੱਡੀ ਪੱਧਰ 'ਤੇ ਜਿਤਾ ਕੇ ਆਪਣੀ ਹੋਂਦ ਪੇਸ਼ ਕਰੀਏ | ਉਨ੍ਹਾਂ ਕਿਹਾ ਕਿ ਹੁਣ ਸੁਨਿਹਰੀ ਮੌਕਾ ਹੈ ਕਿ 15 ਤੋਂ 18 ਸਤੰਬਰ ਤੱਕ ਧਾਰੀਵਾਲ ਨੇੜੇ ਬਿਧੀਪੁਰ ਪਾਸੇ ਹੋਣ ਜਾ ਰਿਹਾ 'ਸਾਂਝਾ ਮਸੀਹ ਸੰਮੇਲਨ' ਵਿਚ ਆਪਸੀ ਮਤਭੇਦ ਭੁੱਲ ਕੇ ਇਕੱਠੇ ਹੋਈਏ | ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿਖੇ ਵੱਖ-ਵੱਖ ਮਿਸ਼ਨਾਂ ਦੇ ਧਾਰਮਿਕ ਆਗੂ, ਫਾਦਰ ਸਾਹਿਬਾਨ, ਪਾਸਟਰ ਸਾਹਿਬਾਨ, ਪਾਦਰੀ ਸਾਹਿਬਾਨ ਸੰਗਤਾਂ ਨੂੰ ਪਵਿੱਤਰ ਬਾਈਕਲ ਦੇ ਪ੍ਰਵਚਨ ਸੁਣਾਉਣਗੇ | ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਪ੍ਰਮੇਸ਼ਵਰ ਦੇ ਨਾਮ ਨਾਲ ਮਸੀਹੀਅਤ ਨੂੰ ਉੱਚਾ ਚੁੱਕ ਸਕੀਏ | ਇਸ ਮੌਕੇ ਮੇਜਰ ਜੌਹਸਨ ਮਸੀਹ, ਪੰਚ ਅਰਜਨ ਮਸੀਹ, ਪ੍ਰਧਾਨ ਚਾਨਣ ਮਸੀਹ, ਗੁੱਝਰ ਮਸੀਹ, ਅਸਰਫ ਮਸੀਹ, ਰਤਨਮਸੀਹ, ਐਡਵਿਨ ਮਸੀਹ, ਮੇਜਰ ਮੰਗਾ ਮਸੀਹ ਆਦਿ ਹਾਜ਼ਰ ਸਨ |