ਬਟਾਲਾ, 3 ਸਤੰਬਰ (ਸਤਿੰਦਰ ਸਿੰਘ)-ਮਾੜੀ ਪੰਨਵਾਂ ਵਿਖੇ ਬਿਆਸ ਦਰਿਆ ਦੇ ਪੁਲ 'ਤੇ ਬੈਠੇ ਹੋਏ ਹੜ੍ਹ ਪੀੜਤ ਲੋਕਾਂ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਰਾਹਤ ਸਮੱਗਰੀ ਵੀ ਵੰਡੀ | ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਨੇ ਦੱਸਿਆ ਕਿ ਸ: ਬਾਜਵਾ ਨੇ ਇਸ ਇਲਾਕੇ 'ਚ ਹੜ੍ਹ ਦੀ ਮਾਰ ਹੇਠਾਂ ਆਏ ਇਲਾਕੇ ਦਾ ਵਿਸ਼ੇਸ਼ ਦੌਰਾ ਕੀਤਾ ਤੇ ਸਥਿਤੀ ਦਾ ਜਾਇਜ਼ਾ ਵੀ ਲਿਆ | ਉਨ੍ਹਾਂ ਕਿਹਾ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ਾ ਸਰਕਾਰ ਪਾਸੋਂ ਦਿਵਾਇਆ ਜਾਵੇਗਾ | ਇਸ ਮੌਕੇ ਚੇਅਰਮੈਨ ਸਵਾਮੀਪਾਲ ਖੋਸਲਾ, ਚੇਅ. ਬਲਵਿੰਦਰ ਸਿੰਘ ਨਾਭਾ, ਗੱਜਣ ਸਿੰਘ ਐੱਨ.ਆਰ.ਆਈ. ਭੰਬੋਈ, ਪਿ੍ੰ. ਦਰਸ਼ਨ ਸਿੰਘ ਧੀਰੋਵਾਲ, ਸਾ. ਸਰਪੰਚ ਸੁਰਜੀਤ ਸਿੰਘ ਧੀਰੋਵਾਲ, ਐੱਮ.ਸੀ. ਗੁਰਪ੍ਰੀਤ ਸਿੰਘ ਗੋਪੀ, ਭੁਪਿੰਦਰ ਸਿੰਘ ਸੈਣੀ, ਕੁਲਦੀਪ ਸਿੰਘ ਬਾਬਾ, ਕੈਪਟਨ ਮੱਖਣ ਸਿੰਘ ਭੇਟ ਪੱਤਣ, ਸ਼ਰਨਜੀਤ ਸਿੰਘ, ਸੁੱਖਾ ਸਿੰਘ ਭੰਬੋਈ, ਗੱਜਣ ਸਿੰਘ ਐੱਨ.ਆਰ.ਆਈ., ਸੁਖਵਿੰਦਰ ਸਿੰਘ ਭੰਬੋਈ, ਕੈਪਟਨ ਸਿੰਘ, ਅਮਰਜੀਤ ਸਿੰਘ ਮੁਰਾਦਪੁਰ, ਸੁਖਚੰਦਨ ਸਿੰਘ ਭੇਟ ਪੱਤਣ, ਕੈਪਟਨ ਜਸਪਾਲ ਸਿੰਘ, ਨਿਰਮਲ ਸਿੰਘ ਜੇ.ਈ. ਆਦਿ ਹਾਜ਼ਰ ਸਨ |