ਧਾਰਕਲਾਂ, 4 ਸਤੰਬਰ (ਨਰੇਸ਼ ਪਠਾਨੀਆ)-ਧਾਰ ਬਲਾਕ ਦੇ ਅਧੀਨ ਪੈਂਦੀ ਪੰਚਾਇਤ ਘਾੜ ਬਗੜੋਲੀ ਦੇ ਟੀਕੇ ਜੋ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਢੇਰ ਸਕੇਰਨੀ 'ਚ ਦੋ ਕੱਚੇ ਮਕਾਨ ਨੁਕਸਾਨੇ ਗਏ | ਢੇਰ ਤੇ ਸਕੇਰਨੀ ਦੇ ਨਿਵਾਸੀ ਪਹਿਲਾਂ ਹੀ ਕੱਚੇ ਰਸਤੇ ਦੀ ਖਸਤਾ ਹਾਲਤ ਨਾਲ ਪ੍ਰੇਸ਼ਾਨ ਸਨ, ਕਿਉਂਕਿ ਧਾਰ ਬਲਾਕ 'ਚ ਲਗਾਤਾਰ ਪੈ ਰਹੇ ਮੀਂਹ ਨਾਲ ਪਿੰਡ ਤੋਂ ਮੁੱਖ ਸੜਕ ਤੱਕ ਆਉਣ ਵਾਲਾ 4-5 ਕਿੱਲੋਮੀਟਰ ਦਾ ਰਸਤਾ ਪਹਾੜੀ ਮਲਬੇ ਦੇ ਕਬਜ਼ੇ 'ਚ ਹੈ | ਵਾਹਨਾਂ ਦੀ ਤਾਂ ਗੱਲ ਛੱਡੋ ਪੈਦਲ ਆਉਣਾ ਜਾਣਾ ਵੀ ਔਖਾ ਹੋਇਆ ਪਿਆ ਹੈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਪੀਣ ਯੋਗ ਪਾਣੀ ਦੀਆਂ ਟੁੱਟੀਆਂ ਪਾਈਪਾਂ ਦੀ ਜਲਦ ਮੁਰੰਮਤ ਕਰਕੇ ਉਨ੍ਹਾਂ ਨੰੂ ਪੀਣ ਯੋਗ ਪਾਣੀ ਦੀ ਸਪਲਾਈ ਦਿੱਤੀ ਜਾਵੇ | ਪੀੜਤ ਪਰਿਵਾਰਾਂ ਦੇ ਮੁਖੀਆਂ ਮਹਾਸ਼ੂ ਰਾਮ ਤੇ ਵੀਰ ਸਿੰਘ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੰੂ ਮਕਾਨ ਲਈ ਮਾਲੀ ਸਹਾਇਤਾ ਦਿੱਤੀ ਜਾਵੇ |