ਫ਼ਤਹਿਗੜ੍ਹ ਚੂੜੀਆਂ, 4 ਸਤੰਬਰ (ਅਵਤਾਰ ਸਿੰਘ ਰੰਧਾਵਾ)-ਪਿੰਡ ਵੀਲ੍ਹਾ ਤੇਜਾ ਦੇ ਗਰੀਬ ਪਰਿਵਾਰ ਦਾ ਮਕਾਨ ਬਰਸਾਤ ਨਾਲ ਢਹਿ-ਢੇਰੀ ਹੋ ਗਿਆ | ਇਸ ਸਬੰਧੀ ਤਰਸੇਮ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਵੀਲ੍ਹਾ ਤੇਜਾ ਨੇ ਦੱਸਿਆ ਕਿ ਬਰਸਾਤ ਕਾਰਨ ਉਹ ਕਈ ਦਿਨਾਂ ਤੋਂ ਦਿਨ ਵੇਲੇ ਵੀ ਅੰਦਰ ਰਹਿ ਰਹੇ ਸਨ, ਪਰ ਅਚਾਨਕ ਉਹ ਬਾਹਰ ਕੰਮ ਕਾਰ ਕਰ ਰਹੇ ਸਨ ਕਿ ਉਨ੍ਹਾਂ ਦਾ ਇਕੋ-ਇਕ ਕਮਰਾ ਢਹਿ-ਢੇਰੀ ਹੋ ਗਿਆ | ਉਨ੍ਹਾਂ ਕਿਹਾ ਕਿ ਹੁਣ ਅਸੀਂ ਤਰਪਾਲ ਦੇ ਸਹਾਰੇ ਦਿਨ ਕੱਟੀ ਕਰ ਰਹੇ ਹਾਂ | ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਕਿ ਅਸੀਂ ਆਰਥਿਕ ਪੱਖੋਂ ਬੁਰੇ ਹਲਾਤਾਂ ਵਿਚੋਂ ਲੰਘ ਰਹੇ ਹਾਂ, ਸਾਡੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਕਮਰਾ ਬਣਾ ਕੇ ਉਸ ਵਿਚ ਰਹਿ ਸਕੀਏ |