ਕਾਹਨੂੰਵਾਨ, 4 ਸਤੰਬਰ (ਜਸਪਾਲ ਸਿੰਘ ਸੰਧੂ)-ਸਯਨਾ ਪਥ ਫਾਊਾਡੇਸ਼ਨ ਦੀ ਟੀਮ ਨੇ ਬੀਤੇ ਦਿਨ ਜਵਾਹਰ ਨਵੋਦਿਆ ਵਿਦਿਆਲਾ ਦੂਰੀ ਗੁਰਦਾਸਪੁਰ ਦਾ ਦੌਰਾ ਕੀਤਾ ਤੇ ਵਿਦਿਆਲੇ ਦੇ ਪਿ੍ੰਸੀਪਲ ਨਾਲ ਮੀਟਿੰਗ ਕੀਤੀ | ਇਸ ਸਬੰਧੀ ਸੰਸਥਾ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਹੜ੍ਹ ਆਉਣ ਕਾਰਨ ਇਹ ਵਿਦਿਆਲਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤੇ ਪਾਣੀ ਭਰ ਜਾਣ ਕਾਰਨ ਵਿਦਿਆਲੇ ਦੇ ਬੱਚਿਆਂ ਨੂੰ ਰੈਸਕਿਊ ਕਰਕੇ ਬਾਹਰ ਲਿਆਂਦਾ ਗਿਆ ਸੀ | ਉਨ੍ਹਾਂ ਕਿਹਾ ਕਿ ਪਾਣੀ ਭਰ ਜਾਣ ਕਾਰਨ ਵਿਦਿਆਲੇ ਦੀ ਚਾਰਦੀਵਾਰੀ ਤੇ ਹੋਸਟਲ ਆਦਿ ਅੰਦਰ ਚਿੱਕੜ ਤੇ ਗੰਦਗੀ ਬਹੁਤ ਹੋ ਗਈ ਹੈ | ਉਨ੍ਹਾਂ ਤੇ ਰੈਪਿਡ ਰਿਸਪੋਂਸ ਟੀਮ ਦੇ ਹੈੱਡ ਜਗਜੀਤ ਸਿੰਘ ਰਿਹਾਨ ਨੇ ਸਕੂਲ ਦੇ ਪਿ੍ੰਸੀਪਲ ਨੂੰ ਭਰੋਸਾ ਦਿਵਾਇਆ ਹੈ ਕਿ ਸਾਡੀ ਐੱਨ.ਜੀ.ਓ. ਵਲੋਂ ਸਕੂਲ ਨੂੰ ਜਲਦੀ ਸ਼ੁਰੂ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਵਲੋਂ ਵਿਦਿਆਲੇ ਦੇ ਪਿ੍ੰਸੀਪਲ ਨੂੰ ਭਰੋਸਾ ਦਿੱਤਾ ਗਿਆ | ਉਨ੍ਹਾਂ ਦੀ ਐੱਨ.ਜੀ.ਓ. ਵਲੋਂ ਇਹ ਚਿੱਕੜ ਅਤੇ ਗੰਦਗੀ ਨੂੰ ਸਾਫ਼ ਕਰਨ ਵਿਚ ਪੂਰਨ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਿਜਲੀ ਦੇ ਉਪਕਰਣਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ, ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਕੇ ਵਿਦਿਆਲੇ ਨੂੰ ਜਲਦ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਤੇ ਬੱਚਿਆਂ ਦੀਆਂ ਰੈਗੂਲਰ ਵਿਦਿਅਕ ਸੇਵਾਵਾਂ ਜਲਦ ਸ਼ੁਰੂ ਕੀਤੀਆਂ ਜਾਣਗੀਆਂ |