10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪ੍ਰਭਾਵਿਤ ਖੇਤਰ 'ਚ ਜ਼ਰੂਰਤ ਦੀਆਂ ਵਸਤੂਆਂ ਲੈ ਕੇ ਕਾਫਲਾ ਰਵਾਨਾ

Ad Position 21
No active advertisement
ਅਜੀਤ ਡੈਸਕ 05-09-2025
ਵਡਾਲਾ ਗ੍ਰੰਥੀਆਂ, 4 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਪਿਛਲੇ ਦਿਨਾਂ ਤੋਂ ਮਾਝੇ ਖੇਤਰ 'ਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਕਰਕੇ ਲੋਕਾਂ ਦੀ ਮਦਦ ਲਈ ਉੱਘੇ ਨੌਜਵਾਨ ਆਗੂ ਸਰਬਜੀਤ ਸਿੰਘ ਕਾਹਲੋਂ ਪਿੰਡ ਲੌਂਗੋਵਾਲ ਕਲਾਂ, ਪਰਮਵੀਰ ਸਿੰਘ ਧੁੱਪਸੜੀ, ਰਜਿੰਦਰ ਸਿੰਘ ਲੱਖੋਰਾਹ ਆਦਿ ਦੀ ਅਗਵਾਈ ਵਿਚ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਰਸਦਾਂ ਤੇ ਪਸ਼ੂਆਂ ਲਈ ਚਾਰਾ ਆਦਿ ਲੈ ਕੇ ਕਾਫਲਾ ਰਵਾਨਾ ਹੋਇਆ | ਇਸ ਸਬੰਧੀ ਉਨ੍ਹਾਂ ਦੱਸਿਆ ਕਿ ਐਨ.ਆਰ.ਆਈ. ਲਖਵਿੰਦਰ ਸਿੰਘ ਇਟਲੀ, ਹਰਜੀਤ ਸਿੰਘ ਇਟਲੀ, ਅਨਮੋਲ ਬਾਜਵਾ, ਗੁਰਪ੍ਰੀਤ ਸਿੰਘ, ਜਗਪ੍ਰੀਤ ਸਿੰਘ ਸੀ.ਏ. ਸਮੇਤ ਵੱਡੀ ਗਿਣਤੀ 'ਚ ਸਹਿਯੋਗੀਆਂ ਨਾਲ ਮਿਲ ਕੇ ਹੜ ਪੀੜਤਾਂ ਨੂੰ ਇਹ ਸਾਰਾ ਸਾਮਾਨ ਡਾ. ਜੀਵਨਜੋਤ ਸਿੰਘ ਦੇ ਨਾਲ ਮਿਲ ਕੇ ਵੰਡਿਆ ਗਿਆ | ਉਨ੍ਹਾਂ ਦੱਸਿਆ ਕਿ ਹੁਣ ਆਉਂਦੇ ਕੁਝ ਦਿਨਾਂ ਤੱਕ ਫਿਰ ਸਾਮਾਨ ਲਿਜਾਇਆ ਜਾ ਰਿਹਾ ਹੈ, ਜਿਸ 'ਚ ਜੇ.ਐਸ. ਕਾਹਲੋਂ ਫਿਲਿੰਗ ਸਟੇਸ਼ਨ ਮਮਰਾਏ ਵਲੋਂ ਕਿਸਾਨਾਂ ਨੂੰ ਡੀਜ਼ਲ ਵੀ ਮੁਹੱਈਆ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਹਾਰਨੀਆਂ ਦੇ ਨੌਜਵਾਨਾਂ ਨੇ ਹੜ੍ਹ ਪੀੜਤਾਂ ਲਈ ਭੇਜਿਆ ਰਾਸ਼ਨ ਤੇ ਪਸ਼ੂਆਂ ਲਈ ਸੁੱਕਾ ਚਾਰਾ ਅਗਲੀ ਖ਼ਬਰ ਸਯਨਾ ਪਥ ਸੰਸਥਾ ਨੇ ਨਵੋਦਿਆ ਵਿਦਿਆਲੇ ਦਾ ਕੀਤਾ ਦੌਰਾ
Ad Position 24