23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਚੱਢਾ ਖੰਡ ਮਿੱਲ ਕੀੜੀ ਅਫਗਾਨਾਂ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਲਈ ਫੀਡ ਤੇ ਹਰਾ ਚਾਰਾ ਵੰਡਿਆ

Ad Position 21
No active advertisement
ਅਜੀਤ ਡੈਸਕ 07-09-2025
ਹਰਚੋਵਾਲ, 6 ਸਤੰਬਰ (ਭਾਮ, ਢਿੱਲੋਂ)-ਚੱਡਾ ਖੰਡ ਮਿੱਲ ਕੀੜੀ ਅਫਗਾਨਾ ਦੇ ਮੈਨੇਜਿੰਗ ਡਾਇਰੈਕਟਰ ਜਸਦੀਪ ਕੌਰ ਚੱਡਾ, ਐਗਜ਼ੀਕਿਊਟਿਵ ਡਾਇਰੈਕਟਰ ਬਿਕਰਮਜੀਤ ਸਿੰਘ ਚੱਡਾ ਅਤੇ ਮਿੱਲ ਮੈਨੇਜ਼ਮੈਂਟ ਵੀ.ਪੀ. ਮੁਨੀਸ਼ ਤਿਆਗੀ, ਵੀ.ਪੀ. ਸ਼ਮੀਰ ਮਜੂਮਦਾਰ, ਜੀ.ਐੱਮ. ਪਰਮਜੀਤ ਸਿੰਘ ਰੰਧਾਵਾ, ਜੀ.ਐੱਮ. ਕੇਨ ਸਤਿੰਦਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਫੁੱਲੜਾ, ਫੱਤੂ ਬਰਕਤ, ਨੂੰ ਨਾਂ ਬਰਕਤਾਂ, ਮੁੰਨਣ, ਬੁੱਢਾ ਬਾਲਾ, ਪਸਵਾਲ, ਮੁੱਲਾਂਵਾਲ ਵਿਚ ਪਸ਼ੂਆਂ ਲਈ ਫੀਡ ਅਤੇ ਹਰਾ ਚਾਰਾ ਵੰਡਿਆ ਗਿਆ | ਮਿੱਲ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਇਲਾਕਿਆਂ ਵਿਚ ਵੀ ਲੋੜ ਅਨੁਸਾਰ ਸੇਵਾ ਕੀਤੀ ਜਾਵੇਗੀ | ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜੇ.ਐੱਸ. ਰਾੜਾ ਹੈੱਡ ਹਾਰਟੀਕਲਚਰ, ਵਿਸ਼ਾਲ ਸ਼ਰਮਾ ਐਂਡਮਿਨ ਮੈਨੇਜਰ, ਸੰਦੀਪ ਸਿੰਘ ਕੇਨ ਮੈਨੇਜਰ, ਜੈਪਾਲ ਮੈਨੇਜਰ, ਹਰਦੀਪ ਸਿੰਘ ਏ.ਸੀ.ਡੀ.ਓ., ਜਤਿੰਦਰ ਸਿੰਘ ਮੈਨੇਜਰ, ਮਨਦੀਪ ਸਿੰਘ ਡਵੀਜ਼ਨ ਇੰਚਾਰਜ, ਹਰਦੀਪ ਸਿੰਘ ਡਵੀਜ਼ਨ ਇੰਚਾਰਜ ਅਤੇ ਹੋਰ ਫ਼ੀਲਡ ਸਟਾਫ਼ ਵਲੋਂ ਅਹਿਮ ਭੂਮਿਕਾ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਕਿਰਾਏ 'ਤੇ ਲਈਆਂ ਲਗਜ਼ਰੀ ਕਾਰਾਂ ਅੱਗੇ ਵੇਚ ਦਿੱਤੀਆਂ- ਕੇਸ ਦਰਜ ਅਗਲੀ ਖ਼ਬਰ ਏੇਡਜ਼ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ
Ad Position 24