23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਰੋਜ਼ਾਨਾ ਸਫ਼ਰ ਕਰਨ ਵਾਲੇ ਵਿਅਕਤੀ ਨੇ ਨਿੱਜੀ ਬੱਸ 'ਤੇ ਵੱੱਧ ਕਿਰਾਇਆ ਵਸੂਲਣ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 07-09-2025
ਬਟਾਲਾ, 6 ਸਤੰਬਰ (ਬੁੱਟਰ)-ਬਟਾਲਾ ਤੋਂ ਅੰਮਿ੍ਤਸਰ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਅਕਤੀ ਗੁਰਪਾਲ ਸਿੰਘ ਵਾਸੀ ਗੋਬਿੰਦ ਨਗਰ ਬਟਾਲਾ ਨੇ ਦੱਸਿਆ ਕਿ ਮੈਂ ਰੋਜ਼ਾਨਾ ਬਟਾਲਾ ਤੋਂ ਅੰਮਿ੍ਤਸਰ ਵੱਲ ਆਪਣੇ ਕੰਮ 'ਤੇ ਜਾਂਦਾ ਹਾਂ | ਉਸ ਨੇ ਇਕ ਨਿੱਜੀ ਬੱਸ ਦੇ ਕੰਡਕਟਰ ਵਲੋਂ ਵੱਧ ਕਿਰਾਇਆ ਵਸੂਲਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਬਟਾਲਾ ਤੋਂ ਅੰਮਿ੍ਤਸਰ ਦਾ ਕਿਰਾਇਆ 60 ਰੁਪਏ ਪ੍ਰਤੀ ਸਵਾਰੀ ਹੈ | ਉਸ ਨੇ ਕਿਹਾ ਕਿ ਮੈਂ 6 ਸਤੰਬਰ ਨੂੰ ਪਿੰਡ ਜੇਠੂਵਾਲ ਤੋਂ ਬਟਾਲਾ ਲਈ ਇਕ ਨਿੱਜੀ ਬੱਸ 'ਤੇ ਸਫ਼ਰ ਕੀਤਾ, ਜਿਸ ਦਾ ਕਿਰਾਇਆ 30 ਕਿਲੋਮੀਟਰ ਦਾ 40 ਰੁਪਏ ਬਣਦਾ ਸੀ, ਪਰ ਉਕਤ ਬੱਸ ਦੇ ਕੰਡਕਟਰ ਨੇ ਮੈਨੂੰ 50 ਰੁਪਏ ਦੀ ਟਿਕਟ ਦਿੱਤੀ | ਉਸ ਨੇ ਕਿਹਾ ਕਿ ਸਰਕਾਰ ਵਲੋਂ ਬੱਸਾਂ ਦੇ ਕਿਰਾਏ ਨਿਰਧਾਰਿਤ ਕੀਤੇ ਹੋਏ ਹਨ, ਪਰ ਨਿੱਜੀ ਬੱਸਾਂ ਵਾਲੇ ਆਪਣੀ ਮਨਮਰਜ਼ੀ ਦੇ ਕਿਰਾਏ ਵਸੂਲ ਕੇ ਲੁੱਟ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰੇ- ਕਿਸਾਨ ਆਗੂ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਵਿਚ ਕਤਲ ਕੀਤੇ ਗਏ ਰਵੀ ਦੇ ਭਰਾ ਤੋਂ ਮੰਗੀ 50 ਲੱਖ ਦੀ ਰੰਗਦਾਰੀ
Ad Position 24