ਸ਼ਾਹਪੁਰ ਕੰਢੀ, 23 ਸਤੰਬਰ (ਰਣਜੀਤ ਸਿੰਘ)-ਸ੍ਰੀ ਸਨਾਤਨ ਧਰਮ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਪ੍ਰਧਾਨ ਸ਼ਿਵ ਪ੍ਰਕਾਸ਼ ਤੇ ਜਰਨਲ ਸਕੱਤਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਕਥਾ ਵਾਚਕ ਸ਼ਿਵਮ ਮਹਾਰਾਜ ਵਲੋਂ ਕੀਤੀ ਜਾ ਰਹੀ ਸ੍ਰੀ ਭਾਗਵਤ ਕਥਾ ਸਮਾਪਤ ਹੋ ਗਈ | ਅੰਤਿਮ ਦਿਨ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕਰਵਾਇਆ ਗਿਆ | ਅੰਤਿਮ ਦਿਨ ਸ਼ਿਵ ਮਹਾਰਾਜ ਜੀ ਨੇ ਕ੍ਰਿਸ਼ਨ ਸੁਦਾਮਾ ਜੀ ਦੀ ਕਥਾ ਦਾ ਵਰਨਣ ਕੀਤਾ ਕਿ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਕਿਵੇਂ ਨਿਰਧਨ ਸੁਦਾਮਾ ਨੰੂ ਗਲੇ ਲਗਾ ਕੇ ਅਨੋਖੀ ਮਿਸਾਲ ਕਾਇਮ ਕੀਤੀ | ਸਭ ਵਲੋਂ ਕਥਾ ਵਾਚਕ ਸ਼ਿਵਮ ਮਹਾਰਾਜ ਜੀ ਨੇ ਸ੍ਰੀ ਕ੍ਰਿਸ਼ਨ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ | ਸੰਪੂਰਨ ਸਮਾਪਤੀ 'ਤੇ ਅਤੁੱਟ ਲੰਗਰ ਵਰਤਾਇਆ ਗਿਆ | ਇਸ ਕਥਾ ਦੇ ਪ੍ਰਬੰਧ ਵਿਚ ਸੁਰਿੰਦਰ ਸਿੰਘ ਮਿਨਹਾਸ, ਮਨੋਜ ਕੁਮਾਰ, ਬਾਬਾ ਪਵਨ ਕੁਮਾਰ, ਰਾਜੇਸ਼ ਕੁਮਾਰ, ਅਸ਼ੋਕ ਕੁਮਾਰ, ਰਿਸ਼ਭ ਕਪੂਰ, ਸੁਮੇਸ਼ ਸ਼ਰਮਾ, ਸੋਮ ਰਾਜ, ਸੁਰਿੰਦਰ ਕੋਹਲੀ, ਓ.ਪੀ. ਵਰਮਾ, ਸੁਮੇਸ਼ ਸ਼ਰਮਾ ਨੇ ਅਹਿਮ ਯੋਗਦਾਨ ਪਾਇਆ |