ਸ਼ਾਹਪੁਰ ਕੰਢੀ, 23 ਸਤੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਜਸਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਮੰਗਾਂ ਦੀ ਪੂਰਤੀ ਲਈ ਰੱਖੀ ਗਈ ਲੜੀਵਾਰ ਭੁੱਖ ਹੜਤਾਲ 175ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲਿਆਂ 'ਚ ਚੈਨ ਸਿੰਘ ਪੁੱਤਰ ਗੰਧਰਵ ਸਿੰਘ, ਨਰੇਸ਼ ਸਿੰਘ ਪੁੱਤਰ ਕਰਮ ਸਿੰਘ, ਨਿਤਿਨ ਠਾਕੁਰ ਪੁੱਤਰ ਬਿਕਰਮ ਠਾਕੁਰ, ਧੀਰਜ ਕੁਮਾਰ ਪੁੱਤਰ ਪੂਰਨ ਚੰਦ ਤੇ ਰਾਜੇਸ਼ ਕੁਮਾਰ ਪੁੱਤਰ ਸ਼ਾਮਲ ਸਿੰਘ ਸ਼ਾਮਿਲ ਸਨ | ਡੈਮ ਔਸਤੀਆਂ ਨੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸ਼ਾਹਪੁਰ ਕੰਢੀ ਡੈਮ ਦੀ ਝੀਲ ਲਈ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਬੇਰੁਜ਼ਗਾਰ ਕਰ ਦਿੱਤਾ ਹੈ | ਪਰ ਆਰ.ਐਂਡ.ਆਰ. ਪਾਲਸੀ ਤਹਿਤ ਨੌਕਰੀਆਂ ਨਾ ਦੇ ਕੇ ਬੇਇਨਸਾਫ਼ੀ ਕਰ ਰਹੀ ਹੈ | ਉਨ੍ਹਾਂ ਸਰਕਾਰ ਨੰੂ ਚਿਤਾਵਨੀ ਦਿੱਤੀ ਕਿ ਜਿੰਨ੍ਹਾ ਚਿਰ ਔਸਤੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਅਜੇ ਅਨੋਤਰਾ, ਜਤਿੰਦਰ ਸਿੰਘ, ਰਾਕੇਸ਼ ਕੁਮਾਰ, ਯੁਵਰਾਜ ਸਿੰਘ, ਰਾਹੁਲ ਕੁਮਾਰ, ਮੰਗਲ ਸਿੰਘ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ |