04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

5 ਸਤੰਬਰ ਨੂੰ ਅਧਿਆਪਕ ਕਾਲਾ ਦਿਵਸ ਵਜੋਂ ਮਨਾਇਆ ਜਾਵੇਗਾ

ਪਠਾਨਕੋਟ, 4 ਸਤੰਬਰ (ਵਿਨੋਦ)-ਸਪੈਸ਼ਲ ਕੇਡਰ ਅਧਿਆਪਕ ਫਰੰਟ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਮੁਨੀਸ਼ ਤੇ ਸ਼ਾਮ ਲਾਲ ਨੇ ਕਿਹਾ ਕਿ ਪਿਛਲੇ ਦਿਨ ਹੀ ਆਗੂਆਂ ਦੀ ਮੀਟਿੰਗ ਕੀਤੀ ਗਈ । ਜਿਸ ’ਚ ਪੇਅ ਸਕੇਲ ਤੇ ਬਾਕੀ ਮੰਗਾਂ ਲਾਗੂ ਕਰਵਾਉਣ ਲਈ 12 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕਰ ਰਹੇ ਹਨ ਤੇ 5 ਸਤੰਬਰ ਨੂੰ ਕਾਲਾ ਅਧਿਆਪਕ ਦਿਵਸ ਮਨਾਇਆ ਜਾਵੇਗਾ ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਪਠਾਨਕੋਟ, 4 ਸਤੰਬਰ (ਵਿਨੋਦ)-ਸਪੈਸ਼ਲ ਕੇਡਰ ਅਧਿਆਪਕ ਫਰੰਟ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਮੁਨੀਸ਼ ਤੇ ਸ਼ਾਮ ਲਾਲ ਨੇ ਕਿਹਾ ਕਿ ਪਿਛਲੇ ਦਿਨ ਹੀ ਆਗੂਆਂ ਦੀ ਮੀਟਿੰਗ ਕੀਤੀ ਗਈ । ਜਿਸ ’ਚ ਪੇਅ ਸਕੇਲ ਤੇ ਬਾਕੀ ਮੰਗਾਂ ਲਾਗੂ ਕਰਵਾਉਣ ਲਈ 12 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕਰ ਰਹੇ ਹਨ ਤੇ 5 ਸਤੰਬਰ ਨੂੰ ਕਾਲਾ ਅਧਿਆਪਕ ਦਿਵਸ ਮਨਾਇਆ ਜਾਵੇਗਾ । ਸਪੈਸ਼ਲ ਕੇਡਰ ਅਧਿਆਪਕ ਫਰੰਟ ਵਲੋਂ ਸਰਕਾਰ ’ਤੇ ਦੋਸ਼ ਲਗਾਇਆ ਗਿਆ ਕਿ ਪਿਛਲੇ 3 ਸਾਲਾਂ ਤੋਂ ਪੇਅ ਸਕੇਲ ਤੇ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਵਿਭਾਗ ਨਾਲ ਮੀਟਿੰਗ ਕੀਤੀ ਗਈ, ਪਰ ਉਨ੍ਹਾਂ ਤਿੰਨ ਸਾਲ ਬਾਅਦ ਵੀ ਪੇਅ ਸਕੇਲ ਤੇ ਬਾਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਇਸ ਰੋਸ ਵਿਚ ਸਪੈਸ਼ਲ ਕੇਡਰ ਅਧਿਆਪਕ ਆਗੂਆਂ ਵਲੋਂ 12 ਸਤੰਬਰ ਨੂੰ ਸੰਗਰੂਰ ਵਿਖੇ ਭਰਵੀਂ ਗਿਣਤੀ ਵਿਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ । ਰੈਲੀ ’ਚ ਵੱਡੀ ਗਿਣਤੀ ’ਚ ਸਪੈਸ਼ਲ ਕੇਡਰ ਅਧਿਆਪਕ ਜਥੇਬੰਦੀ ਦੇ ਸਾਥੀ ਹਾਜ਼ਰ ਹੋਣਗੇ, ਜੋ ਸਰਕਾਰ ਦੀ ਤਾਨਾਸ਼ਾਹੀ ਦਾ ਮੂੰਹ ਤੋੜ ਜਵਾਬ ਦੇਣਗੇ । ਇਸ ਮੌਕੇ ਪਵਨਪ੍ਰੀਤ ਕੌਰ, ਤ੍ਰਲੋਕ ਸਿੰਘ, ਅਮਿਤ ਸ਼ਰਮਾ, ਸੀਮਾ, ਹਰਮੀਤ ਕੌਰ ਅਤੇ ਨੀਤੂ ਚੱਡਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਬੀ.ਸੀ.ਏ. ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਕਲਾਸਪੁਰ ਸੈਂਟਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ
Ad Position 24