30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਰਤ ਵਿਕਾਸ ਪ੍ਰੀਸ਼ਦ ਬਟਾਲਾ ਸ਼ਾਖ਼ਾ ਵਲੋਂ ਸੁੰਦਰਕਾਂਡ ਦਾ ਪਾਠ ਕਰਵਾਇਆ

Ad Position 21
No active advertisement
ਅਜੀਤ ਡੈਸਕ 25-09-2025
ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ, ਬਟਾਲਾ ਸ਼ਾਖ਼ਾ ਵਲੋਂ ਦੈਨਿਕ ਪ੍ਰਾਰਥਨਾ ਸਭਾ ਦੁਆਰਾ ਚਲਾਈ ਜਾ ਰਹੀ ਗਊਸ਼ਾਲਾ ਵਿਚ ਸਥਿਤ ਰਾਧਾ-ਕਿ੍ਸ਼ਨ ਮੰਦਿਰ 'ਚ ਸੰਸਕਿ੍ਤੀ ਹਫ਼ਤੇ ਦੇ ਅੰਤਰਗਤ ਪਹਿਲੇ ਪ੍ਰੋਗਰਾਮ ਵਜੋਂ ਸ਼੍ਰੀ ਰਾਮਚਰਿਤਮਾਨਸ ਦੇ ਸੁੰਦਰਕਾਂਡ ਦਾ ਪਾਠ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਹ ਪ੍ਰੋਗਰਾਮ ਸ਼ਾਖ਼ਾ ਪ੍ਰਧਾਨ ਸ਼੍ਰੀ ਭੁਵਨੇਸ਼ ਵਰਮਾ ਦੀ ਅਗਵਾਈ 'ਚ ਹੋਇਆ | ਸ਼੍ਰੀ ਵਰਮਾ ਨੇ ਦੱਸਿਆ ਕਿ ਸੁੰਦਰਕਾਂਡ ਰਾਮਚਰਿਤਮਾਨਸ ਦਾ ਉਹ ਭਾਗ ਹੈ, ਜੋ ਵੀਰ ਹਨੂੰਮਾਨ ਜੀ ਦੀ ਮਹਿਮਾ ਦਾ ਵਰਣਨ ਕਰਦਾ ਹੈ | ਇਸ ਦਾ ਪਾਠ ਕਰਨ ਨਾਲ ਮੰਗਲ ਦੀ ਪ੍ਰਤੀਕੂਲ ਸਥਿਤੀ ਤੇ ਸ਼ਨੀ ਦੀ ਸਾਢਸਤੀ ਤੇ ਢੈਆ ਦਾ ਪ੍ਰਭਾਵ ਦੂਰ ਹੋ ਜਾਂਦਾ ਹੈ | ਨਾਲ ਹੀ ਇਹ ਸੰਕਟ ਤੇ ਪ੍ਰੇਸ਼ਾਨੀਆਂ ਤੋਂ ਵੀ ਉਭਾਰਦਾ ਹੈ | ਇਸ ਮੌਕੇ ਸਚਿਵ ਰਮਣ ਸ਼ਰਮਾ, ਵਿੱਤ ਸਚਿਵ ਡਾ. ਅਰਵਿੰਦ ਕਾਲੀਆ, ਕਮਲ ਅਗਰਵਾਲ, ਸੁਨੀਲ ਜਿੰਦਲ, ਸੁਭਾਸ਼ ਗੋਯਲ, ਪਰਵੇਸ਼ ਗੋਯਲ, ਸੰਜੀਵ ਬਾਂਸਲ, ਰਜਿੰਦਰ ਹੋਡਾ, ਪਦਮ ਕੋਹਲੀ, ਭੂਸ਼ਣ ਅਗਰਵਾਲ, ਡਾ. ਆਨੰਦ ਕਾਲੀਆ, ਮੀਨਾ ਅਗਰਵਾਲ, ਸਾਕਸ਼ੀ ਅਗਰਵਾਲ, ਰੀਮਾ ਬਾਂਸਲ ਸਮੇਤ ਅਨੇਕ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਧਰਮਕੋਟ ਰੰਧਾਵਾ ਵਿਖੇ ਰਾਹਤ ਕੈਂਪ ਨਿਰੰਤਰ ਜਾਰੀ ਅਗਲੀ ਖ਼ਬਰ ਐਚ.ਕੇ.ਐਮ.ਵੀ. ਧਾਰੀਵਾਲ ਦਾ ਬੀ.ਸੀ.ਏ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24