30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਐੱ ਮ.ਡੀ. ਜਸਦੀਪ ਕੌਰ ਚੱਢਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 25-09-2025
ਹਰਚੋਵਾਲ, 24 ਸਤੰਬਰ (ਭਾਮ, ਢਿੱਲੋਂ)-ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਐੱਮ.ਡੀ. ਮੈਡਮ ਜਸਦੀਪ ਕੌਰ ਚੱਡਾ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਜਿਵੇਂ ਕਿ ਫੱਤਾ ਕੁੱਲਾ, ਗੰਦੋਵਾਲ, ਬਹਾਦਰਪੁਰ ਰਜੋਆ, ਕੀੜੀ ਅਫਗਾਨਾ, ਡੋਗਰ ਮਹੇਸ, ਮੁੰਨਣ, ਫੁੱਲੜਾ, ਮਾੜੀ ਪੰਨਵਾਂ, ਖੋਜਕੀਪੁਰ, ਪਿੰਡਾਰੋੜੀ, ਬੁੱਢਾ ਬਾਲਾ, ਫੱਤੂ ਬਰਕਤ, ਪਸਵਾਲ, ਮੁੱਲਾਂਵਾਲ, ਬਰੇਲੀ ਆਦਿ ਦਾ ਦੌਰਾ ਕੀਤਾ ਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ਜਸਦੀਪ ਕੌਰ ਚੱਡਾ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਸ਼ੂਆਂ ਲਈ ਚਾਰਾ, ਫ਼ੀਡ, ਚੌਕਰ ਤੇ ਹੋਰ ਰਾਹਤ ਸਮੱਗਰੀ ਵੰਡੀ ਗਈ ਸੀ ਤੇ ਅੱਜ ਉਹ ਖੁਦ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਆਏ ਹਨ, ਉਹ ਵਿਸ਼ਵਾਸ ਦਿਵਾਉਂਦੇ ਹਨ ਤੇ ਚੱਢਾ ਪਰਿਵਾਰ ਇਸ ਦੁੱਖ ਦੀ ਘੜੀ 'ਚ ਕਿਸਾਨਾਂ ਦੇ ਨਾਲ ਖੜ੍ਹਾ ਹੈ | ਇਸ ਮੌਕੇ ਜੀ.ਐੱਮ. ਕੇਨ ਸਤਿੰਦਰ ਸਿੰਘ, ਮੈਨੇਜਰ ਜੈਪਾਲ, ਸੰਦੀਪ ਸਿੰਘ, ਗੁਰਮੁੱਖ ਸਿੰਘ, ਹਰਦੀਪ ਸਿੰਘ, ਬਾਬਾ ਚੈਨ ਸਿੰਘ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਅÏਲਖ, ਜੇ.ਐੱਸ. ਰਾੜਾ ਤੇ ਸੰਬਧਿਤ ਏਰੀਏ ਦਾ ਫ਼ੀਲਡ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਹੋਣ ਲਈ ਮੁੱਖ ਚੋਣ ਅਫ਼ਸਰ ਦੇ ਪਲੇਟਫ਼ਾਰਮਾਂ ਨੂੰ ਫਾਲੋ ਕਰੋ-ਏ.ਡੀ.ਸੀ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਧਰਮਕੋਟ ਰੰਧਾਵਾ ਵਿਖੇ ਰਾਹਤ ਕੈਂਪ ਨਿਰੰਤਰ ਜਾਰੀ
Ad Position 24