15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਡੇਰਾ ਬਾਬਾ ਨਾਨਕ ਵਿਖੇ ਪੇਂਡੂ ਨਿਆਂ ਪਾਲਿਕਾ ਬਣਨ ਕਰਕੇ ਬਟਾਲਾ ਦੇ ਵਕੀਲਾਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 27-09-2025
ਬਟਾਲਾ, 26 ਸਤੰਬਰ (ਹਰਦੇਵ ਸਿੰਘ ਸੰਧੂ)-ਭਾਰਤ-ਪਾਕਿ ਸਰਹੱਦ 'ਤੇ ਵੱਸਿਆ ਕਸਬਾ ਡੇਰਾ ਬਾਬਾ ਨਾਨਕ 'ਚ ਪੇਂਡੂ ਅਦਾਲਤ ਬਣਾਉਣ ਦੇ ਰੋਸ ਵਜੋਂ ਅੱਜ ਬਟਾਲਾ ਬਾਰ ਐਸੋਸੀਏਸ਼ਨ ਦੇ ਸਮੁੱਚੇ ਵਕੀਲ ਭਾਈਚਾਰੇ ਵਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਵਜੋਂ ਕਰੀਬ ਇਕ ਹਫ਼ਤੇ ਤੋਂ ਬਟਾਲਾ ਦੇ ਵਕੀਲਾਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ | ਅੱਜ ਬਾਰ ਪ੍ਰਧਾਨ ਵਕੀਲ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਸਾਰੇ ਵਕੀਲਾਂ ਵਲੋਂ ਬਾਰ ਰੂਮ 'ਚ ਹੰਗਾਮੀ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕਰਨ ਉਪਰੰਤ ਜੂਡੀਸ਼ੀਅਲ ਕੰਪਲੈਕਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਪੇਂਡੂ ਅਦਾਲਤ ਬਣਨਾ ਠੀਕ ਨਹੀਂ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਉਥੇ ਕੋਈ ਵਕੀਲਾਂ ਦੇ ਬੈਠਣ ਦੀ ਜਗ੍ਹਾ ਹੈ, ਨਾ ਹੀ ਪਾਰਕਿੰਗ, ਨਾ ਕੋਰਟ ਵਾਸਤੇ ਜਗ੍ਹਾ ਹੈ | ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਬਟਾਲਾ ਤੋਂ 3 ਕਿਲੋਮੀਟਰ ਦੀ ਦੂਰੀ ਤੋਂ ਸ਼ੁਰੂ ਹੋ ਜਾਂਦੇ ਹਨ ਤੇ ਉਥੋਂ ਦੇ ਲੋਕਾਂ ਨੂੰ ਇਨਸਾਫ਼ ਲੈਣ ਵਾਸਤੇ 25-30 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਜਾਣਾ ਪਵੇਗਾ ਤੇ ਬਟਾਲਾ ਅਦਾਲਤਾਂ ਦਾ ਕੰਮ ਠੱਪ ਹੋ ਕੇ ਰਹਿ ਜਾਵੇਗਾ | ਪ੍ਰਧਾਨ ਨੇ ਕਿਹਾ ਕਿ ਅਸੀਂ ਬੜੀ ਜੱਦੋ-ਜਹਿਦ ਨਾਲ ਛੱਪਰਾਂ ਤੋਂ ਨਿਕਲ ਕੇ ਇਸ ਜੂਡੀਸ਼ੀਅਲ ਕੰਪਲੈਕਸ 'ਚ ਪਹੁੰਚੇ ਹਾਂ, ਪਰ ਸਾਨੂੰ ਫਿਰ ਤੋਂ ਛੱਪਰਾਂ 'ਚ ਭੇਜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਅਸੀਂ ਮਾਨਯੋਗ ਸੈਸ਼ਨ ਜੱਜ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਹਲਕਾ ਵਿਧਾਇਕ ਤੇ ਹਾਈ ਕੋਰਟ ਦੇ ਜਸਟਿਸ ਗਰੇਵਾਲ ਨੂੰ ਵੀ ਮਿਲ ਚੁੱਕੇ ਹਾਂ, ਸਾਡੀ ਹਾਈਕੋਰਟ ਤੇ ਸਰਕਾਰ ਤੋਂ ਮੰਗ ਹੈ ਕਿ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਅਸੀਂ ਸੋਮਵਾਰ ਤੋਂ ਮੁਕੰਮਲ ਹੜਤਾਲ ਕਰਕੇ ਸਾਰੇ ਵਕੀਲ ਆਪਣੇ ਚੈਂਬਰ ਬੰਦ ਰੱਖਣਗੇ ਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ | ਇਸ ਮੌਕੇ ਬਿਕਰਮਜੀਤ ਸਿੰਘ ਕਰਵਾਲੀਆਂ, ਭਰਤ ਅਗਰਵਾਲ, ਬਲਦੇਵ ਸਿੰਘ, ਕਮਲ ਖੋਖਰ, ਐੱਚ.ਐੱਸ. ਮਾਂਗਟ, ਸ਼ਰਨਜੀਤ ਸਿੰਘ ਬੇਦੀ, ਰੋਹਿਤ ਰਾਣਾ, ਇੰਦਰਜੀਤ ਸਿੰਘ ਲਾਲੀ, ਹਰਮਨ ਸਿੰਘ ਗਿੱਲ, ਬਲਸ਼ੇਰ ਸਿੰਘ, ਮੁਸਕਾਨਦੀਪ ਕੌਰ, ਬਿੰਦੂ, ਲਵਲੀ, ਮਨਜੀਤ ਸਿੰਘ, ਭੁਪਿੰਦਰ ਸਿੰਘ ਮੱਲੀ, ਗੁਰਮੁੱਖ ਸਿੰਘ ਰੰਧਾਵਾ, ਨਵਦੀਪ ਕਾਹਲੋਂ, ਰਿਸ਼ੀ ਦੱਤਾ, ਪਰਵੇਜ਼ਇੰਦਰ ਸਿੰਘ ਪਰਮਾਰ, ਪਾਰਸ ਭਗਤ, ਬਲਵਿੰਦਰਜੀਤ ਕੌਰ, ਨਵਜੋਤ ਕੌਰ, ਰਵਿੰਦਰ ਸਿੰਘ ਢਿੱਲੋਂ, ਸੁਰੇਸ਼ ਕੁਮਾਰ, ਪਰਮੀਤ ਸਿੰਘ ਬੇਦੀ, ਯੁਵਰਾਜ ਸਿੰਘ, ਪਰੁਣ ਭਾਗੋਵਾਲੀਆ, ਸਰਬਜੀਤ ਕੌਰ, ਰੁਪਿੰਦਰ ਸਿੰਘ ਭੁਲੇਰ, ਜਤਿੰਦਰਬੀਰ ਸਿੰਘ ਸਿੱਧੂ, ਜਸਵਿੰਦਰ ਸਿੰਘ ਢਿੱਲੋਂ, ਪੰਕਜ ਕੁਮਾਰ, ਕੈਪਟਨ ਰਛਪਾਲ ਸਿੰਘ, ਐੱਸ.ਐੱਸ. ਚਾਹਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅÏਰਤ ਦੀ ਸ਼ੱਕੀ ਹਲਾਤ 'ਚ ਪੁਲ ਨੇੜਿਓਾ ਮਿਲੀ ਲਾਸ਼ ਅਗਲੀ ਖ਼ਬਰ ਸੜਕ 'ਤੇ ਪਏ ਮੋਟੇ ਪੱਥਰ ਤੋਂ ਦੁਖੀ ਕਿਸਾਨਾਂ ਤੇ ਰਾਹਗੀਰਾਂ ਵਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
Ad Position 24