15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੜਕ 'ਤੇ ਪਏ ਮੋਟੇ ਪੱਥਰ ਤੋਂ ਦੁਖੀ ਕਿਸਾਨਾਂ ਤੇ ਰਾਹਗੀਰਾਂ ਵਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 27-09-2025
ਹਰਚੋਵਾਲ, 26 ਸਤੰਬਰ (ਢਿੱਲੋਂ, ਭਾਮ)-ਹਰਚੋਵਾਲ ਤੋਂ ਪੁਲ ਭਾਮੜੀ ਤੱਕ ਤੇ ਕਾਹਲਵਾਂ ਤੋਂ ਡੱਲੇ ਮੋੜ ਤੱਕ ਸੜਕ 'ਤੇ 3-4 ਮਹੀਨਿਆਂ ਤੋਂ ਮੋਟਾ ਪੱਥਰ ਪਾਇਆ ਹੋਇਆ ਹੈ, ਜਿਸ ਨਾਲ ਰੋਜ਼ ਆਉਣ ਜਾਣ ਵਾਲੀਆਂ ਗੱਡੀਆਂ, ਸਕੂਲ ਬੱਸਾਂ ਤੇ ਹੋਰ ਰਾਹਗੀਰ ਵਾਹਨ ਵਾਲੇ ਡਾਢੇ ਪ੍ਰੇਸ਼ਾਨ ਹਨ | ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਹਰਚੋਵਾਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਤੇ ਭਾਈ ਜਗਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਹਰਚੋਵਾਲ ਚੌਕ ਵਿਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਭਾਈ ਜਗਤਾਰ ਸਿੰਘ ਨੇ ਦੱਸਿਆ ਕਿ ਬਹੁਤ ਵਾਰੀ ਸੜਕ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਾਂ ਅਤੇ ਹਲਕਾ ਵਿਧਾਇਕ ਨੂੰ ਵੀ ਬਹੁਤ ਵਾਰੀ ਦੱਸ ਚੁੱਕੇ ਹਾਂ, ਪਰ ਇਸ ਸੜਕ 'ਤੇ ਪਏ ਮੋਟੇ ਪੱਥਰ ਦੇ ਉੱਪਰ ਅਜੇ ਤੱਕ ਲੁੱਕ ਨਹੀਂ ਪਾਈ ਗਈ, ਜਦੋਂ ਵੀ ਪੁੱਛਿਆ ਜਾਂਦਾ ਹੈ ਤਾਂ ਜਵਾਬ ਇਹੀ ਆਉਂਦਾ ਹੈ ਕਿ 2-4 ਦਿਨਾਂ ਵਿਚ ਸੜਕ ਬਣਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸੜਕ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਇਸ ਸੜਕ ਉੱਤੇ ਲੁੱਕ ਨਾ ਪਾਈ ਗਈ ਤਾਂ ਹਰਚੋਵਾਲ ਚੌਂਕ ਵਿਚ ਪੱਕਾ ਜਾਮ ਲਾਇਆ ਜਾਵੇਗਾ, ਜਿਸ ਲਈ ਜ਼ਿੰਮੇਵਾਰ ਸੜਕ ਮਹਿਕਮੇ ਦੇ ਉੱਚ ਅਧਿਕਾਰੀ ਤੇ ਪੰਜਾਬ ਸਰਕਾਰ ਹੋਵੇਗੀ | ਇਸ ਮੌਕੇ ਰਾਜਵਿੰਦਰ ਸਿੰਘ ਰਾਜਾ ਪ੍ਰਧਾਨ, ਭਾਈ ਜਗਤਾਰ ਸਿੰਘ ਖਾਲਸਾ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਜ਼ੋਨ ਰਾਮਥੰਮਣ ਦੇ ਪ੍ਰਧਾਨ ਰਛਪਾਲ ਸਿੰਘ ਭਰਥ, ਜਥੇਦਾਰ ਬਖਸ਼ੀਸ਼ ਸਿੰਘ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਤਰਲੋਕ ਸਿੰਘ ਭਲਵਾਨ, ਨਿਸ਼ਾਨ ਸਿੰਘ, ਹਰਮਨ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ ਨਾਗਰਾ, ਮੇਜਰ ਸਿੰਘ ਮੈਂਬਰ, ਜਥੇਦਾਰ ਰਤਨ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਵਿਖੇ ਪੇਂਡੂ ਨਿਆਂ ਪਾਲਿਕਾ ਬਣਨ ਕਰਕੇ ਬਟਾਲਾ ਦੇ ਵਕੀਲਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਵਿਧਾਨ ਸਭਾ ਸ਼ੈਸਨ 'ਚ ਹੜ੍ਹ ਪੀੜਤਾਂ ਲਈ ਮਾਰਿਆ ਹਾਅ ਦਾ ਨਾਅਰਾ
Ad Position 24