15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕੱਲ੍ਹ ਆੜ੍ਹਤੀਆਂ ਦਾ ਵੱਡਾ ਕਾਫ਼ਲਾ ਜਗਰਾਉਂ ਕਾਨਫਰੰਸ 'ਚ ਜਾਵੇਗਾ-ਰੰਧਾਵਾ, ਜੌਲੀ

Ad Position 21
No active advertisement
ਅਜੀਤ ਡੈਸਕ 27-09-2025
ਬਟਾਲਾ, 26 ਸਤੰਬਰ (ਸਤਿੰਦਰ ਸਿੰਘ)-ਦਾਣਾ ਮੰਡੀ ਜਗਰਾਉਂ ਵਿਖੇ 28 ਸਤੰਬਰ ਨੂੰ ਹੋ ਰਹੀ ਪੰਜਾਬ ਪੰਜਾਬ ਪੱਧਰੀ ਆੜ੍ਹਤੀਆ ਕਾਨਫਰੰਸ ਨੂੰ ਲੈ ਕੇ ਆੜ੍ਹਤੀ ਵਰਗ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਦਾਣਾ ਮੰਡੀ ਬਟਾਲਾ ਤੋਂ ਆੜ੍ਹਤੀਆਂ ਤੇ ਮੁਨੀਮ ਦਾ ਵੱਡਾ ਕਾਫ਼ਲਾ ਜਗਰਾਉਂ ਕਾਨਫਰੰਸ 'ਚ ਸ਼ਾਮਿਲ ਹੋਵੇਗਾ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਫ਼ੈਡਰੇਸ਼ਨ ਆਫ਼ ਆੜ੍ਹਤੀਆ ਦੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਤੇ ਦਾਣਾ ਮੰਡੀ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਸਾਥੀਆਂ ਸਮੇਤ ਕੀਤਾ | ਉਨ੍ਹਾਂ ਕਿਹਾ ਕਿ ਫ਼ੈਡਰੇਸ਼ਨ ਆਫ਼ ਆੜ੍ਹਤੀਆਂ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ 28 ਸਤੰਬਰ ਨੂੰ ਜਗਰਾਉਂ ਵਿਖੇ ਪੰਜਾਬ ਪੱਧਰ 'ਤੇ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆੜ੍ਹਤੀਆਂ ਵਲੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਮੌਕੇ ਪੈਡੀ ਦੇ ਸੀਜ਼ਨ ਤੇ ਦਾਮੀ ਨੂੰ ਮੁੱਖ ਰੱਖਦਿਆਂ ਅਗਲੀ ਰਣਨੀਤੀ ਵੀ ਬਣਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਜ਼ਿਲ੍ਹਾ ਗੁਰਦਾਸਪੁਰ ਦੇ ਆੜ੍ਹਤੀ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ | ਮਨਬੀਰ ਰੰਧਾਵਾ ਅਤੇ ਗੁਰਬਿੰਦਰ ਸਿੰਘ ਜੌਲੀ ਨੇ ਨਾਲ ਹੀ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ | ਇਸ ਮੌਕੇ ਹਰਜਿੰਦਰ ਸਿੰਘ ਹਰੂਵਾਲ, ਹਰਕੇਵਲ ਸਿੰਘ ਕਵਲ ਸ਼ਾਹ, ਪਰਮਜੀਤ ਸਿੰਘ ਵੜੈਚ, ਗੁਰਚੈਨ ਸਿੰਘ ਸਾਬੀ ਭੁੱਲਰ, ਅਵਤਾਰ ਸਿੰਘ ਗੁਰਾਇਆ, ਜਰਨੈਲ ਸਿੰਘ ਰੰਧਾਵਾ, ਸੁਖਦੇਵ ਸਿੰਘ ਬੋਪਾਰਾਏ, ਰਿਪੀ ਬਾਜਵਾ, ਰਾਜੂ ਕਾਲਾ ਨੰਗਲ, ਸਾਬੀ ਫਜਲਾਬਾਦ, ਗੁਰਨਾਮ ਸਿੰਘ ਡੱਬ, ਵੀਰਮ ਸਿੰਘ ਵੋਹਰਾ, ਰਮੇਸ਼ ਪੱਪੂ, ਸਿਮਰਨਜੀਤ ਸਿੰਘ ਪਨੂੰ, ਗੁਰਬਖਸ਼ ਸਿੰਘ ਸੰਗਤਪੁਰ, ਅਮਨ ਪਰਾਸ਼ਰ, ਨਰਿੰਦਰ ਸਿੰਘ ਪੱਡਾ, ਸੰਜੀਵ ਚੀਨੀ , ਰਾਜੂ ਉਮਰਵਾਲ, ਦਲਜੀਤ ਸਿੰਘ ਸ਼ਾਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਕੂਲ ਤੋਂ ਘਰ ਜਾ ਰਹੇ ਅਧਿਆਪਕ 'ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ ਅਗਲੀ ਖ਼ਬਰ ਅÏਰਤ ਦੀ ਸ਼ੱਕੀ ਹਲਾਤ 'ਚ ਪੁਲ ਨੇੜਿਓਾ ਮਿਲੀ ਲਾਸ਼
Ad Position 24