15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਕੂਲ ਤੋਂ ਘਰ ਜਾ ਰਹੇ ਅਧਿਆਪਕ 'ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ

Ad Position 21
No active advertisement
ਅਜੀਤ ਡੈਸਕ 27-09-2025
ਗੁਰਦਾਸਪੁਰ, 26 ਸਤੰਬਰ (ਚੱਕਰਾਜਾ)-ਬੀਤੇ ਦਿਨੀਂ ਸਕੂਲ ਤੋਂ ਵਾਪਸ ਘਰ ਜਾ ਰਹੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਅਧਿਆਪਕ 'ਤੇ ਹਮਲਾ ਕਰਕੇ ਉਸ ਨੰੂ ਜ਼ਖ਼ਮੀ ਕਰ ਦਿੱਤਾ ਗਿਆ | ਇਸ ਸਬੰਧੀ ਸੰਦੀਪ ਕੁਮਾਰ ਪੁੱਤਰ ਅਵਤਾਰ ਚੰਦ ਵਾਸੀ ਮੁਹੱਲਾ ਸੰਤ ਨਗਰ ਬਥਵਾਲਾ ਰੋਡ ਗੁਰਦਾਸਪੁਰ ਨੇ ਪੁਲਿਸ ਥਾਣਾ ਤਿੱਬੜ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਸਰਕਾਰੀ ਹਾਈ ਸਕੂਲ ਪਸਨਾਵਾਲ ਬਲਾਕ ਕਾਹਨੰੂਵਾਨ ਵਿਖੇ ਬਤੌਰ ਅਧਿਆਪਕ ਸੇਵਾ ਨਿਭਾਅ ਰਿਹਾ ਹੈ ਤੇ ਬੀਤੀ 23 ਸਤੰਬਰ ਨੰੂ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਰੋਜ਼ਾਨਾ ਦੀ ਤਰ੍ਹਾਂ ਘਰ ਜਾ ਰਿਹਾ ਸੀ ਤਾਂ ਪਸਨਾਵਾਲ ਤੋਂ ਭੁੰਬਲੀ ਵੱਲ ਜਾਂਦੇ ਸੂਏ ਨਜ਼ਦੀਕ 4 ਤੋਂ 5 ਅਣਪਛਾਤੇ ਵਿਅਕਤੀਆਂ ਨੇ ਉਸ ਨੰੂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਸ ਵਲੋਂ ਨਾ ਰੁਕਣ ਦੀ ਸੂਰਤ 'ਤੇ ਇਕ ਵਿਅਕਤੀ ਨੇ ਬੇਸਬਾਲ ਨਾਲ ਉਸ 'ਤੇ ਹਮਲਾ ਕਰ ਦਿੱਤਾ ਜੋ ਉਸ ਦੇ ਹੱਥ 'ਤੇ ਜਾ ਵੱਜਿਆ | ਜਿਸ ਤੋਂ ਬਾਅਦ 2-4 ਵਿਅਕਤੀਆਂ ਵਲੋਂ ਦਾਤਰ ਲੈ ਕੇ ਉਸ ਦਾ ਪਿੱਛਾ ਕੀਤਾ ਤੇ ਬੜੀ ਮੁਸ਼ਕਿਲ ਨਾਲ ਉਸ ਨੇ ਆਪਣੀ ਜਾਨ ਬਚਾਈ | ਸੰਦੀਪ ਕੁਮਾਰ ਨੇ ਦੱਸਿਆ ਕਿ ਬੇਸਬਾਲ ਦੇ ਹਮਲੇ ਨਾਲ ਉਸ ਦਾ ਹੱਥ ਟੁੱਟ ਗਿਆ | ਉਸ ਨੇ ਦੱਸਿਆ ਕਿ ਉੱਥੋਂ ਨਿਕਲਣ ਤੋਂ ਬਾਅਦ ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕਰੀਬ 7-8 ਵਿਅਕਤੀਆਂ ਨੇ ਹੱਥ ਵਿਚ ਦਾਤਰ, ਬੇਸਬਾਲ ਫੜੇ ਹੋਏ ਸੀ ਤੇ ਮੂੰਹ ਢੱਕੇ ਹੋਏ ਸਨ | ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 3-4 ਵਿਅਕਤੀਆਂ ਵਲੋਂ ਉਸ ਦਾ ਪਿੱਛਾ ਕੀਤਾ ਗਿਆ ਹੈ | ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ 'ਚੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਕੱਲ੍ਹ ਆੜ੍ਹਤੀਆਂ ਦਾ ਵੱਡਾ ਕਾਫ਼ਲਾ ਜਗਰਾਉਂ ਕਾਨਫਰੰਸ 'ਚ ਜਾਵੇਗਾ-ਰੰਧਾਵਾ, ਜੌਲੀ
Ad Position 24