15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਵਰਲਡ ਹਾਰਟ ਦਿਵਸ ਦੇ ਸਬੰਧ 'ਚ ਸਰਬ ਸੁੱਖ ਹਸਪਤਾਲ ਬਟਾਲਾ ਵਲੋਂ ਮੈਰਾਥਨ ਦੌੜ

Ad Position 21
No active advertisement
ਅਜੀਤ ਡੈਸਕ 27-09-2025
ਬਟਾਲਾ, 26 ਸਤੰਬਰ (ਸਤਿੰਦਰ ਸਿੰਘ)-29 ਅਕਤੂਬਰ ਨੂੰ ਪੂਰੇ ਸੰਸਾਰ ਭਰ 'ਚ ਮਨਾਏ ਜਾ ਰਹੇ ਵਿਸ਼ਵ ਹਾਰਟ ਦਿਵਸ ਦੇ ਸਬੰਧ ਵਿਚ ਸਰਬ ਸੁੱਖ ਹਸਪਤਾਲ ਬਟਾਲਾ ਵਲੋਂ ਇਕ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿਚ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਰਬ ਸੁੱਖ ਹਸਪਤਾਲ ਬਟਾਲਾ ਵਲੋਂ ਇਸ ਮੈਰਾਥਨ ਦੌੜ 'ਚ ਵੱਡੀ ਗਿਣਤੀ 'ਚ ਨੌਜਵਾਨਾਂ, ਡਾਕਟਰਾਂ ਤੇ ਡਾਕਟਰੀ ਅਮਲੇ ਦੇ ਸੈਂਕੜੇ ਲੋਕਾਂ ਨੇ ਭਾਗ ਲਿਆ | ਇਹ ਮੈਰਾਥਨ ਦੌੜ ਬੇਰਿੰਗ ਕਾਲਜ ਬਟਾਲਾ ਤੋਂ ਸ਼ੁਰੂ ਹੋ ਕੇ ਕਾਦੀਆਂ ਰੋਡ ਸਰਬ ਸੁੱਖ ਹਸਪਤਾਲ ਵਿਖੇ ਸਮਾਪਤ ਹੋਈ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਹਸਪਤਾਲ ਦੇ ਪ੍ਰਬੰਧਕਾਂ ਦੀ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਕੇ ਤੇ ਦਿਲ ਨੂੰ ਤੰਦਰੁਸਤ ਕਿਸ ਤਰ੍ਹਾਂ ਰੱਖਣਾ ਹੈ, ਬਾਰੇ ਜਾਣਕਾਰੀ ਦੇ ਕੇ ਇਕ ਵਧੀਆ ਉਪਰਾਲਾ ਕੀਤਾ ਹੈ, ਜੋ ਕਾਬਲੇ ਤਾਰੀਫ਼ ਹੈ | ਵਿਧਾਇਕ ਕਲਸੀ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਮੇਂ-ਸਮੇਂ ਸਿਰ ਆਪਣੇ ਦਿਲ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ | ਉਨ੍ਹਾਂ ਹਸਪਤਾਲ ਪ੍ਰਬੰਧਕਾਂ ਵਲੋਂ ਬਟਾਲਾ ਵਿਖੇ ਖੋਲੇ ਗਏ ਇਸ ਸੈਂਟਰ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅਜਿਹੇ ਹਸਪਤਾਲ ਖੁੱਲਣ ਨਾਲ ਜਿੱਥੇ ਬਟਾਲਾ ਦੀ ਤਰੱਕੀ ਹੋ ਰਹੀ ਹੈ, ਉਥੇ ਬਟਾਲਾ ਦੇ ਲੋਕਾਂ ਨੂੰ ਦੂਰ-ਦੁਰਾਡੇ ਇਲਾਜ ਕਰਵਾਉਣ ਲਈ ਨਹੀਂ ਜਾਣਾ ਪਵੇਗਾ | ਇਸ ਮੌਕੇ ਜਸਵੰਤ ਸਿੰਘ ਚੇਅਰਮੈਨ, ਰਵਿੰਦਰ ਸਿੰਘ ਐਡਮਨਿਸਟੇ੍ਰਟਰ, ਡਾ. ਗੁਰਬਿੰਦਰਪਾਲ ਸਿੰਘ ਐਮ.ਸੀ.ਐੱਚ. ਨਿਊਰੋ ਸਰਜਰੀ (ਮੈਡੀਕਲ ਡਾਇਰੈਕਟਰ) ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਆਬੀਦ ਡੀ.ਐੱਮ. ਕਾਰਡੀਓਲੋਜਿਸਟ (ਐੱਚ.ਓ.ਡੀ.) ਨੇ ਇਸ ਮੈਰਾਥਨ ਦੌੜ ਦੇ ਮਨੋਰਥ ਬਾਰੇ ਦੱਸਿਆ | ਇਸ ਮੌਕੇ ਅੰਮਿ੍ਤ ਕਲਸੀ, ਚੇਅਰਮੈਨ ਯਸ਼ਪਾਲ ਚੌਹਾਨ, ਨਰੇਸ਼ ਲੂਥਰਾ, ਪਿ੍ੰਸ ਰੰਧਾਵਾ, ਬਲਦੇਵ ਸਿੰਘ ਦੇਬਾ, ਪਿ੍ੰਸੀਪਲ ਰਾਜੂ ਡੈਨੀਅਲ, ਮੋਹਿਤ ਮਹਾਜਨ, ਸੰਦੀਪ ਸਿੰਘ ਚੱਠਾ, ਪ੍ਰਦੀਪ ਸਿੰਘ ਚੱਠਾ, ਮਨਦੀਪ ਸਿੰਘ ਚੱਠਾ, ਪ੍ਰਥਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਦੀ ਅਧਿਆਪਕ ਕੁਲਜੀਤ ਕੌਰ ਨੂੰ ਸਹੋਦਿਆ ਐਵਾਰਡ ਆਫ਼ ਐਕਸੀਲੈਂਸ ਮਿਲਿਆ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਭੇਜੀ
Ad Position 24