ਮਾਧੋਪੁਰ, 27 ਸਤੰਬਰ (ਮਹਿਰਾ)-ਮਿਰਜ਼ਾਪੁਰ ਰਾਮਲੀਲ੍ਹਾ ਡਰਾਮਾ ਟਿੱਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮਲੀਲ੍ਹਾ ਮੰਚਨ ਦੀ ਪੰਜਵੀਂ ਨਾਈਟ ਦਾ ਉਦਘਾਟਨ ਸਮਾਜ ਸੇਵਕ ਅਤੇ ਕਾਂਗਰਸ ਆਗੂ ਹਰੀਸ਼ ਕੁਮਾਰ ਸ਼ਮਾਂ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਹਰੀਸ਼ ਕੁਮਾਰ ਸ਼ਮਾ ਵਲੋਂ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੇ ਦੱਸੇ ਮਾਰਗ 'ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਕਲੱਬ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਰਾਜ ਭਗਤ, ਦੀਪੂ ਕੁਮਾਰ, ਮੁਨਾ, ਗਿਆਨ ਚੰਦ, ਵਿਜੇ ਪ੍ਰਧਾਨ, ਸਾਬਕਾ ਸਰਪੰਚ ਲਾਡੀ ਅਤੇ ਰਕੇਸ਼ ਕੁਮਾਰ ਆਦਿ ਹਾਜ਼ਰ ਸਨ |