23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਾਮਾਇਣ ਮਨੁੱਖਤਾ ਨੂੰ ਸਹੀ ਮਾਰਗ ਅਤੇ ਆਦਰਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕਰਦੀ- ਸੌਰਭ ਬਹਿਲ

Ad Position 21
No active advertisement
ਅਜੀਤ ਡੈਸਕ 28-09-2025
ਪਠਾਨਕੋਟ, 27 ਸਤੰਬਰ (ਸੰਧੂ)-ਬਜਰੰਗ ਨਾਟਕ ਕਲੱਬ ਵਲੋਂ ਆਯੋਜਿਤ 25ਵੀਂ ਰਾਮਲੀਲ੍ਹਾ ਦੀ ਪੰਜਵੀਂ ਰਾਤ ਰਵਿੰਦਰ ਸਿੰਘ ਠਾਕੁਰ ਅਤੇ ਪ੍ਰਧਾਨ ਕੁਲਵੰਤ ਰਾਏ ਦੀ ਪ੍ਰਧਾਨਗੀ ਹੇਠ ਸਰੂਪਨਖਾ ਸੰਵਾਦ ਅਤੇ ਰਾਵਣ-ਮਰੀਚ ਸੰਵਾਦ ਨਾਲ ਸਮਾਪਤ ਹੋਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਤੇ ਗਊ ਸੇਵਾ ਕਮਿਸ਼ਨ ਦੇ ਡਾਇਰੈਕਟਰ ਸੌਰਭ ਬਹਿਲ ਮੁੱਖ ਮਹਿਮਾਨ, ਸਮਾਜ ਸੇਵਕ ਸ਼ਾਮ ਮਹਾਜਨ ਤੇ ਯੂਥ ਆਪ ਨੇਤਾ ਸਾਰਥਕ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਆਪ ਆਗੂ ਡਾਇਰੈਕਟਰ ਸੌਰਭ ਬਹਿਲ ਨੇ ਕਿਹਾ ਕਿ ਰਮਾਇਣ ਮਨੁੱਖਤਾ ਨੂੰ ਹਮੇਸ਼ਾ ਸਹੀ ਮਾਰਗ ਅਤੇ ਆਦਰਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ | ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਨੇ ਦੁਸ਼ਟਾ ਦਾ ਨਾਸ਼ ਕਰਕੇ ਸਚਾਈ ਦੀ ਜਿੱਤ ਕੀਤੀ | ਅੰਤ ਵਿਚ ਕਲੱਬ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਲੋਕੇਸ਼ ਵਡੇਹਰਾ, ਅਮਨ ਪੰਸੋਤਰਾ, ਮੰਗਤ ਰਾਮ, ਮਹੇਸ਼ ਕੁਮਾਰ ਸੇਠੀ, ਨਵਲ, ਰਾਮ, ਸ਼ੈਂਪੀ, ਸੁੰਦਰ, ਅਨੂਪ ਸ਼ਰਮਾ, ਸਾਹਿਲ ਮਹਾਜਨ, ਸੁਦਰਸ਼ਨ ਮਹਾਜਨ, ਨਿਤਿਨ ਵੋਹਰਾ, ਅਰਜੁਨ, ਸੰਨੀ, ਅਮਿਤ ਕੁਮਾਰ, ਮਿੱਠੂ ਟੋਬਰਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਹਰਪੁਰਾ ਨੇ ਲਿੰਕ ਸੜਕ ਦੇ ਕਿਨਾਰਿਆਂ ਤੋਂ ਗਾਜਰ ਬੂਟੀ ਦੀ ਕੀਤੀ ਸਫ਼ਾਈ ਅਗਲੀ ਖ਼ਬਰ ਹਰੀਸ਼ ਕੁਮਾਰ ਨੇ ਪੰਜਵੀਂ ਨਾਈਟ ਦਾ ਰਿਬਨ ਕੱਟ ਕੇ ਕੀਤਾ ਉਦਘਾਟਨ
Ad Position 24