ਊਧਨਵਾਲ, 27 ਸਤੰਬਰ (ਪਰਗਟ ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਹਰਪੁਰਾ ਵਲੋਂ ਲਿੰਕ ਸੜਕ ਦੇ ਕਿਨਾਰਿਆਂ ਤੋਂ ਗਾਜਰ ਬੂਟੀ ਭੰਗ ਆਦਿ ਦੀ ਸਫ਼ਾਈ ਕਰਵਾਈ ਗਈ | ਸ਼ਾਖਾ ਕੋਆਰਡੀਨੇਟਰ ਸੁਆਮੀ ਬਲਰਾਮ, ਸੁਆਮੀ ਧਰਮ ਸਿੰਘ ਅਤੇ ਪਿੰਡ ਦੇ ਸਾ. ਸਰਪੰਚ ਹਰਪਾਲ ਸਿੰਘ ਨੇ ਸਫ਼ਾਈ ਕਰ ਰਹੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ | ਸੁਆਮੀ ਧਰਮ ਸਿੰਘ ਨੇ ਦੱਸਿਆ ਕਿ ਹਰ ਸਾਲ ਸੰਸਥਾਨ ਵਲੋਂ ਪਿੰਡ ਨੂੰ ਆਉਂਦੀ ਸੜਕ ਦੇ ਪਏ ਟੋਇਆਂ ਨੂੰ ਪੂਰਿਆਂ ਜਾਂਦਾ ਤੇ ਗਾਜਰ ਬੂਟੀ ਦੀ ਸਫ਼ਾਈ ਕੀਤੀ ਹੈ | ਸਾਬਕਾ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਅਸੀਂ ਸੰਸਥਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਗਾਜ਼ਰ ਬੂਟੀ ਦੀ ਸਫ਼ਾਈ ਕਰਵਾਈ ਗਈ | ਬਰਸਾਤਾਂ ਕਾਰਨ ਗਾਜ਼ਰ ਬੂਟੀ ਬਹੁਤ ਜ਼ਿਆਦਾ ਹੋ ਗਈ ਸੀ, ਆਉਣ-ਜਾਣ ਵਾਲੇ ਰਾਹੀਆਂ ਅਤੇ ਧੀਆਂ-ਭੈਣਾਂ ਨੂੰ ਡਰ ਬਣਿਆ ਰਹਿੰਦਾ ਸੀ | ਨੌਜਵਾਨਾਂ ਨੇ ਬਹੁਤ ਤਸੱਲੀ ਨਾਲ ਸਫ਼ਾਈ ਕੀਤੀ | ਇਸ ਕੰਮ ਦੀ ਚੁਫ਼ੇਰਿਓਾ ਸ਼ਾਲਾਘਾ ਹੋ ਰਹੀ ਹੈ | ਇਸ ਮੌਕੇ ਸੁਆਮੀ ਬਲਰਾਮ, ਸੁਆਮੀ ਧਰਮ ਸਿੰਘ, ਸਾ. ਸਰਪੰਚ ਹਰਪਾਲ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਰਾਜਬੀਰ ਸਿੰਘ, ਅਮਰੀਕ ਸਿੰਘ, ਸਵਿੰਦਰ ਸਿੰਘ, ਮੁਰਲੀ ਸਿੰਘ, ਮੇਜ਼ਰ ਸਿੰਘ ਆਦਿ ਹਾਜ਼ਰ ਸਨ |