12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਕਰਨੀ ਪਲਾਸਟਰ ਤੇ ਰੁਦਰਾ ਫਾਊਾਡੇਸ਼ਨ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ

Ad Position 21
No active advertisement
ਅਜੀਤ ਡੈਸਕ 02-11-2025
ਗੁਰਦਾਸਪੁਰ, 1 ਨਵੰਬਰ (ਚੱਕਰਾਜਾ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਹੜ੍ਹਾਂ ਕਾਰਨ ਨੁਕਸਾਨੇ ਗਏ ਘਰਾਂ ਤੇ ਸਰਕਾਰੀ ਸਕੂਲ ਦੀਆਂ ਇਮਾਰਤਾਂ ਦੀ ਮੁਰੰਮਤ ਦੇ ਕਾਰਜਾਂ ਦੀ ਸੇਵਾ 'ਚ ਲੱਗੀ ਸਕਰਨੀ ਪਲਾਸਟਰ ਇੰਡੀਆ ਪ੍ਰਾਈਵੇਟ ਲਿਮਟਿਡ ਤੇ ਰੁਦਰਾ ਫਾਉਂਡੇਸ਼ਨ ਵਲੋਂ ਇਕ ਸਰਕਾਰੀ ਸਕੂਲ ਤੇ 12 ਘਰਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਮਗਰੋਂ ਸਕੂਲ ਪਿ੍ੰਸੀਪਲ ਤੇ ਸਬੰਧਿਤ ਪਰਿਵਾਰਾਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ | ਇਸ ਸਬੰਧੀ ਸਕਰਨੀ ਪਲਾਸਟਰ ਦੇ ਐਮ.ਡੀ. ਅਸ਼ੋਕ ਗੁਪਤਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਅਤੇ ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬਕਰਾ ਦੇ ਪਿ੍ੰਸੀਪਲ ਰਜੇਸ਼ ਕੁਮਾਰ ਨੂੰ ਸਕੂਲ ਦੀਆਂ ਤੇ 12 ਹੋਰ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ | ਐਮ.ਡੀ. ਅਸ਼ੋਕ ਗੁਪਤਾ ਨੇ ਕਿਹਾ ਕਿ ਸਕਰਨੀ ਪਲਾਸਟਰ ਤੇ ਰੁਦਰਾ ਫਾਉਂਡੇਸ਼ਨ ਨੇ ਅਪਣਾ ਨੈਤਿਕ ਫ਼ਰਜ਼ ਸਮਝਦਿਆਂ ਪਹਿਲਾਂ ਹੜ੍ਹ ਪ੍ਰਭਾਵਿਤ ਖੇਤਰ ਅੰਦਰ ਲੋਕਾਂ ਦੀਆਂ ਲੋੜਾਂ ਨੂੰ ਸਮਝਿਆ ਅਤੇ ਫਿਰ ਉਸੇ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ | ਸ੍ਰੀ ਗੁਪਤਾ ਨੇ ਕਿਹਾ ਕਿ ਦੇਸ਼ ਤੇ ਸਮਾਜ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਤੇ ਜੇਕਰ ਹੁਣ ਉਨ੍ਹਾਂ ਨੂੰ ਲੋਕਾਂ ਲਈ ਕੁਝ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਹ ਆਪਣੀ ਪੂਰੀ ਟੀਮ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਵਿਚ ਖੜ੍ਹੇ ਹਨ | ਇਸ ਮੌਕੇ ਬਲਜੀਤ ਐਂਟਰਪ੍ਰਾਈਜ਼ਜ ਦੀਨਾਨਗਰ ਦੇ ਮਾਲਕ ਬਲਜੀਤ ਸਿੰਘ, ਰਿਟਾ. ਪਿ੍ੰਸੀਪਲ ਸੁਖਦੇਵ ਰਾਜ, ਪਿ੍ੰਸੀਪਲ ਸੰਸਾਰ ਸਿੰਘ ਝਬਕਰਾ, ਆਪ ਦੇ ਐੱਸ.ਸੀ. ਵਿੰਗ ਦੇ ਹਲਕਾ ਕੋਆਰਡੀਨੇਟਰ ਨਿਰਮਲ ਸਿੰਘ, ਬਲਾਕ ਪ੍ਰਧਾਨ ਕਰਨੈਲ ਸਿੰਘ ਲੰਬੜਦਾਰ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਜੰਜੂਆ, ਬਲਾਕ ਪ੍ਰਧਾਨ ਅਰਜੁਨ ਸਿੰਘ ਝਬਕਰਾ, ਬਲਾਕ ਪ੍ਰਧਾਨ ਅਨੂਪ ਠਾਕੁਰ ਬਹਿਰਾਮਪੁਰ, ਬਲਾਕ ਪ੍ਰਧਾਨ ਕਾਜਲ ਪੱਖੋਵਾਲ ਅਤੇ ਮਧੂ ਥਾਪਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਾਂਝੇ ਸੱਦੇ 'ਤੇ ਪਾਵਰਕਾਮ ਸਰਕਲ ਨਵਾਂਸ਼ਹਿਰ ਦੇ ਗੇਟ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਭਾਜਪਾ ਆਗੂ ਵਿਜੇ ਸੋਨੀ ਵਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਘਰ-ਘਰ ਪ੍ਰਚਾਰ
Ad Position 24