12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਾਂਝੇ ਸੱਦੇ 'ਤੇ ਪਾਵਰਕਾਮ ਸਰਕਲ ਨਵਾਂਸ਼ਹਿਰ ਦੇ ਗੇਟ ਅੱਗੇ ਲਗਾਇਆ ਧਰਨਾ

Ad Position 21
No active advertisement
ਸਾਂਝੇ ਸੱਦੇ 'ਤੇ ਪਾਵਰਕਾਮ ਸਰਕਲ ਨਵਾਂਸ਼ਹਿਰ ਦੇ ਗੇਟ ਅੱਗੇ ਧਰਨੇ ਮੌਕੇ ਨਾਅਰੇ ਲਗਾਉਂਦੇ ਹੋਏ | ਤਸਵੀਰ : ਹਰਮਿੰਦਰ ਸਿੰਘ ਪਿੰਟੂ <br/> 02-11-2025
ਨਵਾਂਸ਼ਹਿਰ, 1 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਸਾਂਝੇ ਫਰੰਟ, ਬਿਜਲੀ ਮੁਲਾਜ਼ਮ ਏਕਤਾ ਮੰਚ, ਗਰਿੱਡ ਸਬ ਸਟੇਸ਼ਨ ਯੂਨੀਅਨ ਅਤੇ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ, ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਵੈਲਫੇਅਰ ਪਹਿਲਵਾਨ ਵਲੋਂ ਸਾਂਝੇ ਸੱਦੇ 'ਤੇ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਦੇ ਸਰਕਲ ਪ੍ਰਧਾਨ ਹਸਮਤ ਅਲੀ, ਸਰਕਲ ਪ੍ਰਧਾਨ ਤਰਲੋਚਨ ਸਿੰਘ ਅਤੇ ਇੰਪਲਾਈਜ਼ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਮੋਹਨ ਸਿੰਘ ਬੂਟਾ ਦੀ ਸਾਂਝੀ ਪ੍ਰਧਾਨਗੀ ਹੇਠ ਸਰਕਲ ਨਵਾਂਸ਼ਹਿਰ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ | ਇਸ ਧਰਨੇ 'ਚ ਵਿਸ਼ੇਸ਼ ਤੌਰ 'ਤੇ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਦੇ ਸੂਬਾ ਮੀਤ ਪ੍ਰਧਾਨ ਨਰਿੰਦਰ ਬੱਲ ਅਤੇ ਸੂਬਾ ਆਗੂ ਮਦਨ ਗੋਪਾਲ ਸ਼ਰਮਾ ਹਾਜ਼ਰ ਹੋਏ | ਇਹਨਾਂ ਵਲੋਂ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਪੈਨਸ਼ਨਰਾਂ ਵਿਰੋਧੀ ਨੀਤੀਆਂ ਖ਼ਿਲਾਫ਼ ਅਤੇ ਬਿਜਲੀ ਬੋਰਡ ਨੂੰ ਲੋਕਾਂ ਵੱਲੋਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਦਾਨ ਕੀਤੀਆਂ ਜਮੀਨਾਂ ਜੋ ਬਿਜਲੀ ਗਰਿੱਡ ਤੇ ਦਫ਼ਤਰ ਬਣਾਉਣ ਲਈ ਦਿੱਤੀਆਂ ਸਨ ਉਨ੍ਹਾਂ ਨੂੰ ਸਰਕਾਰ ਵੱਲੋਂ ਕੌਡੀਆਂ ਦੇ ਭਾਅ ਵੇਚਣ ਵਿਰੁੱਧ ਸਾਥੀਆਂ ਨੂੰ ਸੰਘਰਸ਼ ਕਰਨ ਲਈ ਜਾਗਰੂਕ ਕੀਤਾ ਗਿਆ ਹੋਰ ਵੀ ਬਹੁਤ ਸਾਰੀਆਂ ਮੰਗਾਂ ਪ੍ਰਤੀ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਰੋਡਵੇਜ਼ ਏਟਕ ਯੂਨੀਅਨ ਵੱਲੋਂ ਗੁਰਮੇਲ ਸਿੰਘ ਅਤੇ ਜਸਵਿੰਦਰ ਸਿੰਘ ਭੰਗਲ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਵੀ ਸੰਬੋਧਨ ਕੀਤਾ ਗਿਆ | ਇਸ ਤੋਂ ਇਲਾਵਾ ਇੰਪਲਾਈਜ਼ ਫੈਡਰੇਸ਼ਨ ਵੱਲੋਂ ਸਰਕਲ ਆਗੂ ਮੋਹਨ ਸਿੰਘ ਬੂਟਾ, ਮੋਹਨ ਸਿੰਘ ਲੰਗੜੋਆ ਸੂਬਾ ਆਗੂ, ਅਸ਼ੋਕ ਕੁਮਾਰ ਸਰਕਲ ਆਗੂ ਅਤੇ ਸਰਕਲ ਪ੍ਰਧਾਨ ਤਰਲੋਚਨ ਸਿੰਘ, ਮੈਡਮ ਹਰਪ੍ਰੀਤ ਕੌਰ, ਸੁਨੀਤਾ ਰਾਣੀ, ਸਰਬਜੀਤ ਕੌਰ, ਹਰਜੀਤ ਕੌਰ, ਮੋਨਿਕਾ, ਸਿਮਰਨ, ਰਾਜ ਕੁਮਾਰ, ਸਲੋਮੀ, ਸਾਕਸ਼ੀ ਰਾਣਾ ਅਤੇ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਵੱਲੋਂ ਸਰਕਲ ਪ੍ਰਧਾਨ ਹਸ਼ਮਤ ਅਲੀ ਅਤੇ ਸੂਬਾ ਆਗੂ ਰਾਮ ਆਸਰਾ, ਮੰਡਲ ਪ੍ਰਧਾਨ ਪ੍ਰਭਾਕਰ ਤਿਵਾੜੀ ਜੀ, ਮੰਡਲ ਆਗੂ ਵਿਜੈ ਸਿੰਘ, ਰਾਮ ਲਖਨ ਕੈਸ਼ੀਅਰ, ਹਰੀ ਕਿਸ਼ਨ, ਲਛਮਣ ਦਾਸ, ਸੁਖਵਿੰਦਰ ਸਿੰਘ, ਜਗਦੀਸ਼ ਸਿੰਘ ਅਤੇ ਮੰਡਲ ਬੰਗਾ ਤੋਂ ਪ੍ਰਧਾਨ ਕਰਨੈਲ ਸਿੰਘ, ਸੁੱਚਾ ਸਿੰਘ, ਜੋਗਾ ਰਾਮ, ਕੁਲਵੰਤ ਸਿੰਘ, ਹਰਬੰਸ ਲਾਲ, ਦੇਵਿੰਦਰ ਭੱਟੀ ਆਦਿ ਸਾਰੇ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ | ਸਾਰਿਆਂ ਵਲੋਂ ਡੀ. ਏ ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ, ਸਕੇਲ ਸੋਧ ਫੈਕਟਰ ਸਾਰਿਆਂ ਨੂੰ 259 ਦਿੱਤਾ ਜਾਵੇ | ਸਕੇਲਾਂ ਦਾ ਬਕਾਇਆ ਬਿਨਾ ਕਿਸ਼ਤਾਂ ਜਲਦੀ ਦਿੱਤਾ ਜਾਵੇ, ਦਫ਼ਤਰਾਂ 'ਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਿਆ ਜਾਵੇ | ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ | ਇਸ ਤੋਂ ਇਲਾਵਾ ਸਾਥੀ ਕੁਲਵਿੰਦਰ, ਸੁਰੇਸ਼ ਕੁਮਾਰ ਕੈਸ਼ੀਅਰ, ਮੱਖਣ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਅਤੇ ਪੈਨਸ਼ਨਰ ਵਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਮਾਰਕਫੈੱਡ ਵਲੋਂ ਖ਼ਰੀਦੇ ਝੋਨੇ ਦੀ ਲਿਫ਼ਟਿੰਗ ਨਾ ਕਰਵਾਉਣ ਕਾਰਨ ਮਜ਼ਦੂਰਾਂ ਨੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਸਕਰਨੀ ਪਲਾਸਟਰ ਤੇ ਰੁਦਰਾ ਫਾਊਾਡੇਸ਼ਨ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ
Ad Position 24