12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮਾਰਕਫੈੱਡ ਵਲੋਂ ਖ਼ਰੀਦੇ ਝੋਨੇ ਦੀ ਲਿਫ਼ਟਿੰਗ ਨਾ ਕਰਵਾਉਣ ਕਾਰਨ ਮਜ਼ਦੂਰਾਂ ਨੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 02-11-2025
ਮਜਾਰੀ-ਸਾਹਿਬਾ, 1 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਦੀ ਮਾਰਕਫੈੱਡ ਖ਼ਰੀਦ ਏਜੰਸੀ ਵੱਲੋਂ ਸਾਹਿਬਾ ਮੰਡੀ ਵਿਚੋਂ ਖ਼ਰੀਦੇ ਹੋਏ ਝੋਨੇ ਦੀਆਂ ਬੋਰੀਆਂ ਦੀ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ ਹੋ ਰਹੇ ਹਨ | ਇਸ ਮੰਡੀ ਵਿਚੋਂ ਅਜੇ ਤੱਕ ਮਾਰਕਫੈੱਡ ਵੱਲੋਂ ਸਿਰਫ਼ 5300 ਬੋਰੀ ਹੀ 25 ਅਕਤੂਬਰ ਨੂੰ ਚੁੱਕੀ ਗਈ ਹੈ | ਉਸ ਤੋਂ ਬਾਅਦ ਅਜੇ ਤੱਕ ਕੋਈ ਬੋਰੀ ਨਹੀਂ ਚੁੱਕੀ ਗਈ | ਇਸ ਮੰਡੀ ਵਿਚੋਂ ਪਨਸਪ ਏਜੰਸੀ ਵੱਲੋਂ ਲਿਫ਼ਟਿੰਗ ਨਾਨ ਦੀ ਨਾਲ ਕੀਤੀ ਜਾ ਰਹੀ ਹੈ | ਇਸ ਮੌਕੇ ਬਿਹਾਰ ਤੋਂ ਆਏ ਮਜ਼ਦੂਰਾਂ ਨੇ ਦੱਸਿਆ ਕਿ ਇਸ ਵਾਰ ਝੋਨਾ ਬਹੁਤ ਘੱਟ ਆਉਣ ਕਾਰਨ ਖ਼ਰਚੇ ਵੀ ਪੂਰੇ ਨਹੀਂ ਹੋਣੇ | ਉਨ੍ਹਾਂ ਨੇ ਬਿਹਾਰ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਜਾ ਕੇ ਵੋਟਾਂ ਵੀ ਪਾਉਣੀਆਂ ਹਨ | ਜਦੋਂ ਤੱਕ ਲਿਫ਼ਟਿੰਗ ਨਹੀਂ ਹੋ ਜਾਂਦੀ ਉਦੋਂ ਤੱਕ ਆੜ੍ਹਤੀ ਨੇ ਸਾਡਾ ਹਿਸਾਬ ਨਹੀਂ ਕਰਨਾ, ਅਸੀਂ ਇਸ ਵੇਲੇ ਵਿਹਲੇ ਬੈਠੇ ਹਾਂ | ਉਨ੍ਹਾਂ ਪੰਜਾਬ ਸਰਕਾਰ ਤੇ ਮਾਰਕਫੈੱਡ ਏਜੰਸੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ | ਇਸ ਬਾਰੇ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਮਿਸ ਸੰਯੋਗਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਨਵੇਂ ਹੁਕਮਾਂ ਅਨੁਸਾਰ ਇਹ ਝੋਨਾ ਜ਼ਿਲੇ੍ਹ ਦੇ ਸ਼ੈਲਰਾਂ ਵਿਚ ਹੀ ਭੇਜਿਆ ਜਾਣਾ ਹੈ | ਸਰਕਾਰ ਵੱਲੋਂ ਲਿਖਤੀ ਹੁਕਮ ਆਉਣ 'ਤੇ ਜਲਦੀ ਲਿਫ਼ਟਿੰਗ ਕਰਵਾ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਥੋਪੀਆ ਨੂੰ ਬਣਾਈ ਗਈ ਕੰਕਰੀਟ ਵਾਲੀ ਸੜਕ ਰਾਹਗੀਰਾਂ ਲਈ ਬਣ ਰਹੀ ਹੈ ਵੱਡੀ ਸਿਰਦਰਦੀ <br/> ਅਗਲੀ ਖ਼ਬਰ ਸਾਂਝੇ ਸੱਦੇ 'ਤੇ ਪਾਵਰਕਾਮ ਸਰਕਲ ਨਵਾਂਸ਼ਹਿਰ ਦੇ ਗੇਟ ਅੱਗੇ ਲਗਾਇਆ ਧਰਨਾ
Ad Position 24