12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਿੰਡ ਥੋਪੀਆ ਨੂੰ ਬਣਾਈ ਗਈ ਕੰਕਰੀਟ ਵਾਲੀ ਸੜਕ ਰਾਹਗੀਰਾਂ ਲਈ ਬਣ ਰਹੀ ਹੈ ਵੱਡੀ ਸਿਰਦਰਦੀ <br/>

Ad Position 21
No active advertisement
ਅਜੀਤ ਡੈਸਕ 02-11-2025
ਬਲਾਚੌਰ, 1 ਨਵੰਬਰ (ਨਰੇਸ਼ ਧੌਲ)-ਬਲਾਚੌਰ ਭੱਦੀ ਮੁੱਖ ਸੜਕ ਤੋਂ ਪਾਂਧੀ ਦੇ ਭੱਠੇ ਦੇ ਨਜ਼ਦੀਕ ਪਿੰਡ ਥੋਪੀਆ ਨੂੰ ਜਾਣ ਵਾਲੀ ਲਿੰਕ ਸੜਕ ਦਾ ਨਵੀਨੀਕਰਨ ਕਰਕੇ ਲੁੱਕ ਬਜਰੀ ਦੀ ਬਜਾਏ ਜ਼ਿਆਦਾ ਮਜ਼ਬੂਤੀ ਲਈ ਕੰਕਰੀਟ ਵਾਲੀ ਬਣਾਈ ਗਈ ਹੈ ਤਾਂ ਕਿ ਪਾਣੀ ਵਗ਼ੈਰਾ ਜ਼ਿਆਦਾ ਅਸਰ ਨਾ ਕਰ ਸਕੇ ਅਤੇ ਸੜਕ ਲੰਬਾ ਸਮਾਂ ਚੱਲ ਸਕੇ | ਪ੍ਰੰਤੂ ਕੰਕਰੀਟ ਵਾਲੀ ਸੜਕ ਸਾਈਡ ਵਾਲੇ ਬਰਮਾਂ ਤੋਂ ਜ਼ਿਆਦਾ ਉੱਚੀ ਹੋਣ ਕਾਰਨ ਜਦੋਂ ਵੀ ਦੋ ਗੱਡੀਆਂ ਆਪਸ ਵਿੱਚ ਕਰਾਸ ਹੁੰਦੀਆਂ ਹਨ ਜਾਂ ਵੱਡੇ ਵਾਹਨ ਦੇ ਨਜ਼ਦੀਕ ਤੋਂ ਦੋ ਪਹੀਆ ਵਾਹਨ ਚਾਲਕ ਲੰਘਦਾ ਹੈ ਤਾਂ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਕੰਕਰੀਟ ਵਾਲੀ ਬਣਾਈ ਗਈ ਸੜਕ ਤੋਂ ਦੋਨਾਂ ਪਾਸਿਆਂ ਵਾਲੇ ਬਰਮ ਜ਼ਿਆਦਾ ਨੀਵੇਂ ਹਨ, ਜਿਸ ਕਰਕੇ ਕਰਾਸਿੰਗ ਵੇਲੇ ਹਰ ਸਮੇਂ ਹਾਦਸਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਇਸ ਲਿੰਕ ਸੜਕ ਨੂੰ ਜਦੋਂ ਬਲਾਚੌਰ ਭੱਦੀ ਮੁੱਖ ਸੜਕ ਨਾਲ ਜੋੜਿਆ ਗਿਆ ਹੈ ਤਾਂ ਵੀ ਕੰਕਰੀਟ ਚੰਗੀ ਤਰ੍ਹਾਂ ਨਾ ਪਾਉਣ ਕਾਰਨ ਟੱਕਰ ਬਣਾ ਦਿੱਤੀ ਗਈ ਹੈ, ਜਿਸ ਕਾਰਨ ਜਿੱਥੇ ਵੱਡੇ ਵਾਹਨ ਚਾਲਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਦੋ ਪਹੀਆ ਵਾਹਨ ਚਾਲਕਾਂ ਦਾ ਵੀ ਸੰਤੁਲਨ ਵਿਗੜਦਾ ਹੈ | ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਿੱਥੇ ਸੜਕ ਦੇ ਬਰਮਾਂ ਨੂੰ ਕੰਕਰੀਟ ਦੇ ਬਰਾਬਰ ਕੀਤਾ ਜਾਵੇ ਉੱਥੇ ਮੁੱਖ ਸੜਕ ਅਤੇ ਲਿੰਕ ਸੜਕ ਦੇ ਜੋੜ ਨੂੰ ਵੀ ਪੂਰੀ ਤਰਾਂ ਸਮਤਲ ਕੀਤਾ ਜਾਵੇ ਤਾਂ ਜੋ ਆਵਾਜਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ | ਇਸ ਸਬੰਧੀ ਜਦੋਂ ਪੰਜਾਬ ਮੰਡੀ ਬੋਰਡ ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਰਹਿੰਦੀਆਂ ਊਣਤਾਈਆਂ ਛੇਤੀ ਹੀ ਪੂਰੀਆਂ ਕਰਵਾ ਦਿੱਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਤਰਨ ਤਾਰਨ ਵਿਖੇ ਸੰਘਰਸ਼ ਕਰਨ ਦਾ ਐਲਾਨ <br/> ਅਗਲੀ ਖ਼ਬਰ ਮਾਰਕਫੈੱਡ ਵਲੋਂ ਖ਼ਰੀਦੇ ਝੋਨੇ ਦੀ ਲਿਫ਼ਟਿੰਗ ਨਾ ਕਰਵਾਉਣ ਕਾਰਨ ਮਜ਼ਦੂਰਾਂ ਨੇ ਕੀਤੀ ਨਾਅਰੇਬਾਜ਼ੀ <br/>
Ad Position 24