13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਸ੍ਰੀ ਅਚਲੇਸ਼ਵਰ ਧਾਮ ਵਿਖੇ ਹੋਏ ਨਤਮਸਤਕ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਸਬਾ ਅੱਚਲ ਸਾਹਿਬ ਵਿਖੇ ਮਨਾਏ ਗਏ ਨੌਵੀ-ਦਸਵੀਂ ਦੇ ਮੇਲੇ 'ਤੇ ਹਲਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਸ੍ਰੀ ਅਚਲੇਸ਼ਵਰ ਧਾਮ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਰਾਤਰੀ ਸਮਾਗਮ 'ਚ ਹਿੱਸਾ ਲੈ ਕੇ ਆਪਣੀ ਸ਼ਰਧਾ ਦੇ ਪ੍ਰਗਟਾਵਾ ਕੀਤਾ | ਇਸ ਮੌਕੇ ਹੋਏ ਜਾਗਰਣ 'ਚ ਪ੍ਰਸਿੱਧ ਗਾਇਕ ਰੌਸ਼ਨ ਪਿ੍ੰਸ ਨੇ ਆਪਣੀ ਹਾਜ਼ਰੀ ਲਵਾਈ | ਡਾ. ਚੱਬੇਵਾਲ ਨੇ ਸਮੂਹ ਸੰਗਤਾਂ ਨੂੰ ਮੇਲਾ ਨੌਵੀਂ-ਦਸਵੀਂ ਦੀ ਵਧਾਈ ਦਿੱਤੀ | ਇਸ ਮੌਕੇ ਮੰਦਰ ਟਰੱਸਟ ਵਲੋਂ ਸ੍ਰੀ ਪਵਨ ਕੁਮਾਰ ਪੰਮਾ ਅਤੇ ਸਮੂਹ ਮੈਂਬਰਾਂ ਨੇ ਡਾ. ਰਾਜ ਕੁਮਾਰ ਚੱਬੇਵਾਲ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਪੀ.ਏ.-ਕਮ ਮੀਡੀਆ ਸਲਾਹਕਾਰ ਦਲਜੀਤ ਸਿੰਘ ਬਮਰਾਹ, ਬਿਸੰਬਰ ਦਾਸ ਪੀ.ਏ., ਡਾ. ਵਰਿੰਦਰਜੀਤ ਸਿੰਘ, ਹਰਸਿਮਰਨਜੀਤ ਸਿੰਘ ਪਟਵਾਰੀ, ਯਕੀਨ ਸਿੰਘ ਔਲਖ, ਹਰਵਿੰਦਰ ਸਿੰਘ ਪਨੇਸਰ, ਏ.ਪੀ.ਐਸ. ਰਾਮਗੜ੍ਹੀਆ, ਹਰਪਾਲ ਸਿੰਘ ਦਾਲਮ, ਸੂਬੇਦਾਰ ਨਰਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬਸੁੱਖ ਹਸਪਤਾਲ ਨੇ ਨੰਨੀ ਬੱਚੀ ਨੂੰ ਮੌਤ ਦੇ ਮੂੰਹ 'ਚੋਂ ਕੱਢਿਆ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਿੰਡ ਪਾਹੜਾ ਪਹੁੰਚੇ
Ad Position 24