ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਅਜੇ ਲੋਹੜੀ ਦਾ ਤਿਉਹਾਰ ਅਗਲੇ ਸਾਲ ਹੈ, ਪਰ ਚਾਈਨਾ ਡੋਰ ਦੀ ਧੜੱਲੇ ਨਾਲ ਵਰਤੋਂ ਹੋਣ ਕਾਰਨ ਪਿਛਲੇ ਦਿਨੀਂ ਮਾਡਲ ਟਾਊਨ ਨੇੜੇ ਆਪਣੇ ਮਾਪਿਆਂ ਨਾਲ ਸਾਢੇ 3 ਸਾਲ ਦੀ ਬੱਚੀ ਤਨਵੀਰ ਕੌਰ ਦਾ ਚਾਈਨਾ ਡੋਰ ਦੀ ਲਪੇਟ ਵਿਚ ਆ ਜਾਣ ਕਾਰਨ ਉਸ ਦਾ ਪੂਰਾ ਚਿਹਰਾ ਕੱਟਿਆ ਗਿਆ ਸੀ | ਬੱਚੀ ਤਨਵੀਰ ਕੌਰ ਨੂੰ ਗੰਭੀਰ ਹਾਲਤ ਵਿਚ ਸਰਬਸੁੱਖ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ 24 ਘੰਟੇ ਡਾਕਟਰ ਦੀ ਐਮਰਜੈਂਸੀ 'ਚ ਤਾਇਨਾਤੀ ਹੋਣ ਕਾਰਨ ਡਾ. ਹਰਪ੍ਰੀਤ ਕੌਰ ਵਲੋਂ ਬੱਚੀ ਦੇ ਮੂੰਹ 'ਤੇ 65 ਟਾਂਕੇ ਲਗਾ ਕੇ ਜਾਨ ਬਚਾਈ ਗਈ | ਤਨਵੀਰ ਕੌਰ ਦੇ ਪਿਤਾ ਸੁਖਚੈਨ ਸਿੰਘ ਅਤੇ ਮਾਤਾ ਸਿਮਰਨ ਕੌਰ ਨੇ ਇਸ ਸਬੰਧੀ ਅੱਜ ਹਸਪਤਾਲ ਵਿਖੇ ਛੁੱਟੀ ਮਿਲਣ 'ਤੇ ਜਿੱਥੇ ਡਾਕਟਰਾਂ ਦਾ ਧੰਨਵਾਦ ਕੀਤਾ, ਉੱਥੇ ਨਾਲ ਹੀ ਉਨ੍ਹਾਂ ਮੌਤ ਦਾ ਸਾਮਾਨ ਚਾਈਨਾ ਡੋਰ 'ਤੇ ਵੇਚਣ ਵਾਲਿਆਂ 'ਤੇ ਪੂਰਨ ਪਾਬੰਦੀ ਲਗਾਉਣ ਲਈ ਅਪੀਲ ਕੀਤੀ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਇਸ ਮੌਕੇ ਡਿਊਟੀ 'ਤੇ ਤਾਇਨਾਤ ਡਾ. ਰੂਬਲ ਸਿੰਘ, ਹਸਪਤਾਲ ਦੇ ਮੈਨੇਜਰ ਕਿੰਗ ਸਿੰਘ ਨੇ ਦੱਸਿਆ ਕਿ ਹੁਣ ਕਿਸੇ ਮਰੀਜ਼ ਨੂੰ ਅੰਮਿ੍ਤਸਰ ਤਬਦੀਲ ਕਰਨ ਦੀ ਲੋੜ ਨਹੀਂ ਹੈ, ਇਥੇ ਹਰ ਪ੍ਰਕਾਰ ਦੀਆਂ ਬਿਮਾਰੀਆਂ ਇਲਾਜ ਪਹਿਲ ਦੇ ਆਧਾਰ 'ਤੇ ਕੀਤਾ ਜਾਂਦਾ ਹੈ |