ਗੁਰਦਾਸਪੁਰ, 3 ਨਵੰਬਰ (ਚੱਕਰਾਜਾ)- ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਰਾਮਨਗਰ ਦੇ ਅੱਠ ਵਿਦਿਆਰਥੀਆਂ ਦੀ ਨੈੱਟਬਾਲ ਦੀ ਖੇਡ ਵਿਚੋਂ ਸਟੇਟ ਲੈਵਲ ਲਈ ਚੋਣ ਕੀਤੀ ਗਈ ਜੋ ਸਕੂਲ ਲਈ ਤੇ ਵਿਦਿਆਰਥੀਆਂ ਦੇ ਮਾਪਿਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਹ ਬੱਚੇ ਕੱਲ੍ਹ ਗੁਰਦਾਸਪੁਰ ਤੋਂ ਲੁਧਿਆਣਾ ਖੇਡਣ ਲਈ ਜਾ ਰਹੇ ਹਨ | ਇਨ੍ਹਾਂ ਬੱਚਿਆਂ ਦੀ ਜਿੱਤ ਵਾਸਤੇ ਸਕੂਲ ਵਲੋਂ ਸਾਂਝੀ ਅਰਦਾਸ ਕੀਤੀ ਗਈ | ਸਕੂਲ ਚੇਅਰਮੈਨ ਸਰਵਨ ਸਿੰਘ ਛੀਨਾ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਇਹ ਸਕੂਲ ਬੱਚਿਆਂ ਨੰੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਵਿਦਿਆਰਥੀ ਇਕ ਚੰਗੇ ਖਿਡਾਰੀ ਬਣ ਸਕਣ ਅਤੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਭਵਿੱਖ ਵਿਚ ਰੌਸ਼ਨ ਕਰ ਸਕਣ |