15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ੍ਰੀ ਸਨਾਤਨ ਚੇਤਨਾ ਮੰਚ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-11-2025
ਗੁਰਦਾਸਪੁਰ, 4 ਨਵੰਬਰ (ਪੰਕਜ ਸ਼ਰਮਾ)-ਸ੍ਰੀ ਸਨਾਤਨ ਚੇਤਨਾ ਮੰਚ ਦੀ ਮੀਟਿੰਗ ਹਨੰੂਮਾਨ ਮੰਦਰ ਵਿਖੇ ਪ੍ਰਧਾਨ ਅਨੂ ਗੰਡੋਤਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਮੰਚ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ | ਅਨੂ ਗੰਡੋਤਰਾ ਨੇ ਦੱਸਿਆ ਕਿ ਸ੍ਰੀ ਸਨਾਤਨ ਚੇਤਨਾ ਮੰਚ ਦੇ ਮੈਂਬਰ ਅਤੇ ਅਹੁਦੇਦਾਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਟੀਮ ਵਰਕ ਨਾਲ ਧੰਨ ਤੇਰਸ ਦੇ ਸਮਾਗਮ ਨੂੰ ਬੇਹੱਦ ਸਫਲ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ | ਦੱਸ ਦਈਏ ਕਿ ਸਮਾਗਮ ਦੌਰਾਨ ਹਨੰੂਮਾਨ ਚੌਕ ਨੂੰ 11000 ਦੀਵਿਆਂ ਅਤੇ ਬੇਹੱਦ ਖ਼ੂਬਸੂਰਤ ਲਾਈਟਾਂ ਨਾਲ ਜਗਮਗਾਇਆ ਸੀ ਤੇ ਸ਼ਹਿਰ ਦੀਆਂ ਸਮਾਜ ਸੇਵਾ ਤੇ ਧਾਰਮਿਕ ਖੇਤਰਾਂ ਵਿਚ ਕੁਝ ਵੱਖਰਾ ਕਰ ਦਿਖਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਦੇਰ ਰਾਤ ਤੱਕ ਚੱਲੇ ਇਸ ਸਮਾਗਮ ਵਿਚ ਬਾਵਾ ਸ੍ਰੀ ਲਾਲ ਦਿਆਲ ਜੀ ਧਿਆਨਪੁਰ ਤੋਂ ਮਹੰਤ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਪਹੁੰਚੇ ਸਨ | ਅਨੂ ਗੰਡੋਤਰਾ ਨੇ ਕਿਹਾ ਕਿ ਸਮਾਗਮ ਨੂੰ ਸਫਲ ਬਣਾਉਣ ਵਿਚ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸਮਾਗਮ 'ਚ ਵੱਧ ਚੜ ਕੇ ਹਿੱਸਾ ਲੈ ਕੇ ਸਮਾਗਮ ਦੀ ਰੌਣਕ ਨੂੰ ਵਧਾਇਆ | ਅਨੂ ਗੰਡੋਤਰਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਰਿੰਦਰ ਮਹਾਜਨ, ਅਸ਼ਵਨੀ ਮਹਾਜਨ, ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਮਮਤਾ ਗੋਇਲ, ਆਸ਼ਾ ਬਮੋਤਰਾ, ਰੇਣੂ, ਪਰਮਜੀਤ ਕੌਰ, ਅਨਮੋਲ ਸ਼ਰਮਾ, ਤਿ੍ਭੁਵਨ ਮਹਾਜਨ, ਨਿਖਿਲ ਮਹਾਜਨ, ਪ੍ਰਬੋਧ ਗਰੋਵਰ, ਗਿਰੀਸ਼ ਬਮੋਤਰਾ, ਵਿਸ਼ਾਲ ਅਗਰਵਾਲ, ਵਿਕਾਸ ਮਹਾਜਨ, ਮੋਹਿਤ ਅਗਰਵਾਲ, ਰਕੇਸ਼ ਮਹਾਜਨ, ਰਿੰਕੂ ਮਹਾਜਨ, ਭਰਤ ਗਾਬਾ, ਅਮਿਤ ਭੰਡਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ 'ਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਉਣ ਲਈ ਲਗਾਇਆ ਕੈਂਪ
Ad Position 24