15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਚ ਖੇਡ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 05-11-2025
ਫ਼ਤਹਿਗੜ੍ਹ ਚੂੜੀਆਂ, 4 ਅਕਤੂਬਰ (ਐਮ.ਐਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਵਿਖੇ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਚ ਖੇਡ ਦਿਵਸ ਮਨਾਇਆ ਗਿਆ, ਜਿਸ ਵਿਚ ਕੈਪਟਨ ਰਣਜੋਧ ਸਿੰਘ, ਬੀ.ਐੱਮ. ਖੇਡਾਂ ਸ: ਜਗਮੋਹਨਪਾਲ ਸਿੰਘ ਅਤੇ ਏ.ਬੀ.ਪੀ.ਓ. ਸੈਮੂਅਲ ਜ਼ੱਕੀ ਨੇ ਮੁੱਖ ਮਹਿਮਾਨ ਵਜੋਂ ਤੇ ਇਨ੍ਹਾਂ ਦੇ ਨਾਲ ਹੋਰ ਸੱਜਣ ਪੰਤਵੰਤਿਆਂ ਨੇ ਸ਼ਿਰਕਤ ਕੀਤੀ | ਮੁੱਖ ਮਹਿਮਾਨ ਦਾ ਸਵਾਗਤ ਬੈਂਡ ਨਾਲ ਕੀਤਾ ਗਿਆ | ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ | ਸਕੂਲ ਦੇ ਏਕਤਾ, ਸ਼ਕਤੀ, ਸ਼ਾਂਤੀ ਅਤੇ ਪ੍ਰਗਤੀ 4 ਹਾਊਸਾਂ ਵਲੋਂ ਮਾਰਚ ਪਾਸਟ ਕੀਤਾ ਗਿਆ | ਖੇਡ ਕੈਪਟਨ ਗੁਰਪ੍ਰੀਤ ਕੌਰ ਵਲੋਂ ਸਹੁੰ ਚੁਕਾਈ ਦੀ ਰਸਮ ਅਦਾ ਕੀਤੀ ਗਈ | ਮੁੱਖ ਮਹਿਮਾਨ ਕੈਪਟਨ ਰਣਜੋਤ ਸਿੰਘ ਵਲੋਂ ਖੇਡਾਂ ਦੀ ਸ਼ੁੁਰੂਆਤ ਕਰਵਾਈ ਗਈ | ਸਕੂਲ ਪਿ੍ੰਸੀਪਲ ਵਰਿੰਦਰ ਕੌਰ ਵਲੋਂ ਆਏ ਮੁੱਖ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਜਮਾਤ ਨਰਸਰੀ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀਆਂ ਨੇ ਇਨ੍ਹਾਂ ਖੇਡਾਂ ਵਿਚ ਭਾਗ ਲੈ ਕੇ ਬਹੁਤ ਆਨੰਦ ਮਾਣਿਆ | ਖੇਡ ਅਧਿਆਪਕਾ ਸੁਮਨ ਜ਼ੱਕੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵੱਖ-ਵੱਖ ਖੇਡਾਂ ਕਰਵਾਈਆਂ | ਪ੍ਰੋਗਰਾਮ ਦੇ ਅੰਤ ਵਿਚ 4 ਹਾਊਸਾਂ ਦੀ ਟੱਗ-ਆਫ ਵਾਰ ਕਰਵਾਈ ਗਈ, ਜਿਸ ਵਿਚੋਂ ਪ੍ਰਗਤੀ ਹਾਊਸ ਜੇਤੂ ਰਿਹਾ | ਖੇਡਾਂ ਵਿਚ ਪਹਿਲਾ, ਦੂਜਾ ਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਓਵਰ-ਆਲ ਟਰਾਫ਼ੀ ਪ੍ਰਗਤੀ ਹਾਊਸ ਨੇ ਜਿੱਤੀ | ਅੰਤ ਵਿਚ ਸਕੂਲ ਪਿ੍ੰਸੀਪਲ ਵਰਿੰਦਰ ਕੌਰ ਵਲੋਂ ਮੁੱਖ ਮਹਿਮਾਨ ਕੈਪਟਨ ਰਣਜੋਧ ਸਿੰਘ, ਜਗਮੋਹਨਪਾਲ ਸਿੰਘ, ਏ.ਬੀ.ਪੀ.ਓ. ਸੈਮੂਅਲ ਜੱਕੀ ਅਤੇ ਆਏ ਹੋਏ ਪਤਵੰਤਿਆਂ, ਖੇਡ ਅਧਿਆਪਕਾ ਸੁਮਨ ਜ਼ੱਕੀ ਅਤੇ ਕਿ੍ਕਟ ਕੋਚ ਸਾਗਰ ਜ਼ੱਕੀ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਸਕੂਲ ਕੋਆਰਡੀਨੇਟਰ ਕੁਲਬੀਰ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਸਟਾਫ਼ ਸੰਦੀਪ ਕੌਰ, ਮਨਪ੍ਰੀਤ ਕੌਰ, ਸਲੋਨੀ, ਰੀਆ, ਅਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਰਜਿੰਦਰ ਕੌਰ, ਸੋਨੀਆ, ਕਮਲਪ੍ਰੀਤ ਕੌਰ, ਨੀਲਮ, ਆਰਤੀ, ਮਨਪ੍ਰੀਤ ਕੌਰ, ਸਾਗਰ ਜ਼ੱਕੀ, ਸੁਮਨ ਜ਼ੱਕੀ ਅਤੇ ਜਗਰੂਪ ਸਿੰਘ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਘੁਮਾਣ ਅਤੇ ਨਜ਼ਦੀਕੀ ਪਿੰਡਾਂ 'ਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਕਈ ਮੌਤਾਂ ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ
Ad Position 24