15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਫਿਜ਼ੀਕਲ ਹੈਂਡੀਕੈਪ ਸਕੀਮ ਤਹਿਤ ਸਟੇਟ ਐਵਾਰਡ ਲਈ 25 ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ- ਡੀ.ਸੀ.

Ad Position 21
No active advertisement
ਅਜੀਤ ਡੈਸਕ 22-11-2025
ਗੁਰਦਾਸਪੁਰ, 21 ਨਵੰਬਰ (ਅਸ਼ੋਕ ਸ਼ਰਮਾ)- ਹਰ ਸਾਲ ਸਟੇਟ ਐਵਾਰਡ ਦੀ ਤਰ੍ਹਾਂ ਫਿਜ਼ੀਕਲ ਹੈਂਡੀਕੈਪ ਸਕੀਮ ਅਧੀਨ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਤੇ ਸੰਸਥਾਵਾਂ ਜਿਨ੍ਹਾਂ ਵਲੋਂ ਦਿਵਿਆਂਗ ਵਿਅਕਤੀਆਂ ਦੇ ਭਲਾਈ ਦੇ ਖੇਤਰ 'ਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈਆਂ ਹੋਣ ਨੂੰ ਸਟੇਟ ਐਵਾਰਡ 2025-26 ਲਈ ਪੰਜਾਬ ਸਰਕਾਰ ਵਲੋਂ ਸਨਮਾਨਿਆ ਜਾਣਾ ਹੈ | ਇਸ ਸੰਬੰਧੀ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਸਟੇਟ ਐਵਾਰਡ ਨਾਲ ਸਨਮਾਨਿਤ ਹੋਣ ਲਈ ਨਿਰਧਾਰਿਤ ਫਾਰਮ ਪ੍ਰਾਪਤ ਕਰਨ ਤੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਾਸਪੁਰ ਦੇ ਦਫ਼ਤਰ ਨਾਲ ਕੰਮਕਾਜ ਸਮੇਂ ਦੌਰਾਨ ਤਾਲਮੇਲ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਹਰ ਪੱਖੋਂ ਮੁਕੰਮਲ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ 25 ਨਵੰਬਰ ਤੱਕ ਦਿੱਤੇ ਜਾ ਸਕਦੇ ਹਨ | ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਬਿਨੈ ਪੱਤਰ ਨੂੰ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਵਿਚਾਰਿਆ ਨਹੀਂ ਜਾਵੇਗਾ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ: ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਚਾਰ ਤਰ੍ਹਾਂ ਦੇ ਐਵਾਰਡ ਦਿੱਤੇ ਜਾਣਗੇ | ਐਵਾਰਡ ਫ਼ਾਰ ਬੈੱਸਟ ਇੰਪਲਾਈਜ਼/ਸੈੱਲਫ਼ ਐਂਪਲਾਈਡ ਵਿਦ ਡਿਸਾਬਿਲਟੀ, ਐਵਾਰਡ ਫ਼ਾਰ ਬੈੱਸਟ ਐਂਪਲਾਇਰ, ਐਵਾਰਡ ਫ਼ਾਰ ਬੈੱਸਟ ਇੰਡੀਵੀਜੁਅਲ ਐਂਡ ਇੰਸਟੀਚਿਊਸ਼ਨ, ਐਵਾਰਡ ਫ਼ਾਰ ਬੈੱਸਟ ਸਪੋਰਟਸ ਪਰਸਨ ਵਿਦ ਡਿਸਾਬਿਲਟੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮੁਕੰਮਲ ਅਰਜ਼ੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਨਿਰਧਾਰਿਤ ਮਿਤੀ ਤੋਂ ਪਹਿਲਾਂ ਦਫ਼ਤਰੀ ਕੰਮਕਾਜ ਸਮੇਂ ਦੌਰਾਨ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ | ਨਿਰਧਾਰਿਤ ਫਾਰਮ ਪ੍ਰਾਪਤ ਕਰਨ ਤੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਾਸਪੁਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ ਹੈਰੋਇਨ ਸਮੇਤ 4 ਦੋਸ਼ੀ ਕਾਬੂ ਅਗਲੀ ਖ਼ਬਰ ਸੇਠ ਟੈਲੀਕਾਮ 'ਤੇ ਚੱਲੀ ਗੋਲੀ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
Ad Position 24