ਫ਼ਤਹਿਗੜ੍ਹ ਚੂੜੀਆਂ, 22 ਨਵੰਬਰ (ਅਵਤਾਰ ਸਿੰਘ ਰੰਧਾਵਾ)- ਪਾਰੋਵਾਲ ਐਜੂਕੇਸ਼ਨ ਐਂਡ ਵੈਲਫ਼ੇਅਰ ਸੋਸਾਇਟੀ ਵਲੋਂ ਚੱਲ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਇੰਟਰਨੈਸ਼ਨਲ ਸਕੂਲ ਪਾਰੋਵਾਲ ਦੇ ਵਿਦਿਆਰਥੀਆਂ ਨੇ ਪਿਛਲੇ ਸਮੇਂ ਅੰਦਰ ਇੰਟਰਨੈਸ਼ਨਲ ਪ੍ਰਤੀਯੋਗਤਾਵਾਂ 'ਚ ਭਾਗ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਬਾਰ-ਬਾਰ ਰੌਸ਼ਨ ਕੀਤਾ ਹੈ | ਇਸੇ ਤਰ੍ਹਾਂ ਹੁਣ ਫਿਰ ਸਕੂਲ ਦੀ ਵਿਦਿਆਰਥਣ ਹਰਗੁਨਪ੍ਰੀਤ ਕੌਰ ਨੇ 'ਮਾਰਵੈੱਲ ਆਫ਼ ਸਹੋਦਿਆ ਐਵਾਰਡ 2025' ਵਿਚੋਂ ਬੈਸਟ ਸਟੂਡੈਂਟ ਦਾ ਐਵਾਰਡ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ ਲਈ ਸਮੂਹ ਸਟਾਫ਼ ਵਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ | ਇਸ ਖੁਸ਼ੀ ਦੇ ਮੌਕੇ 'ਤੇ ਸਕੂਲ ਦੇ ਚੇਅਰਮੈਨ ਚਰਨਜੀਤ ਸਿੰਘ ਨੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਮਨੁੱਖ ਨੂੰ ਉੱਚਾਈਆਂ ਵੱਲ ਲੈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪੜ੍ਹਾਈ ਦੌਰਾਨ ਮਿਹਨਤ ਅਤੇ ਵਫ਼ਾਦਾਰੀ ਨਾਲ ਯਤਨਸ਼ੀਲ ਕਦਮ ਪੁੱਟੇ ਜਾਣ ਤਾਂ ਸਫ਼ਲਤਾ ਦੂਰ ਨਹੀਂ ਹੁੰਦੀ | ਇਸ ਮੌਕੇ ਪਿ੍ੰਸੀਪਲ ਰਵਿੰਦਰ ਕੌਰ, ਉਪ ਪਿ੍ੰਸੀਪਲ ਗੁਰਮੀਤ ਕੌਰ, ਡਾਇਰੈਕਟਰ ਦਰਸ਼ਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਨੇ ਬੱਚੇ ਨੂੰ ਉਸ ਦੀ ਕਾਮਯਾਬੀ 'ਤੇ ਵਧਾਈ ਦਿੱਤੀ |