ਕਲਾਨੌਰ, 22 ਨਵੰਬਰ (ਪੁਰੇਵਾਲ)- ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਵਲੋਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਪਾਠ ਕਰ ਕੇ ਕੀਤੀ ਗਈ | ਉਪਰੰਤ ਪੰਜਵੀਂ, ਚੌਥੀ, ਤੀਸਰੀ ਜਮਾਤ ਦੇ ਵਿਦਿਆਰਥੀਆਂ ਵਲੋਂ ਸ੍ਰੀ ਜਪੁਜੀ ਸਾਹਿਬ ਅਤੇ ਐਲ.ਕੇ.ਜੀ., ਯੂ.ਕੇ.ਜੀ, ਪਹਿਲੀ ਤੇ ਦੁਸਰੀ ਜਮਾਤ ਦੇ ਵਿਦਿਆਰਥੀਆਂ ਨੇ ਸਤਿਨਾਮ ਵਾਹਿਗੁਰੂ ਦਾ ਸੰਗਤੀ ਰੂਪ 'ਚ ਜਾਪ ਕਰਵਾਇਆ | ਇਸ ਤੋਂ ਬਾਅਦ ਬਾਰਵੀਂ ਦੇ ਅਰਮਾਨਦੀਪ ਸਿੰਘ, ਮਨਪ੍ਰੀਤ ਸਿੰਘ ਤੇ ਸਮਾਰ, ਨੌਵੀ ਜਮਾਤ ਦੇ ਪਰਮਵੀਰ ਸਿੰਘ, ਗੁਰਨੂਰ ਸਿੰਘ ਤੇ ਤੀਸਰੀ ਜਮਾਤ ਦੇ ਸਵਰੀਨ ਕੌਰ ਤੇ ਗੁਰਸਿਮਰਨ ਕੌਰ ਨੇ ਇਲਾਹੀ ਗੁਰਬਾਣੀ ਦੇ ਮਨੋਹਰ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਜੋੜਿਆ | ਬਾਰਵੀਂ ਦੀ ਵਿਦਿਆਰਥਣ ਕਰਨਪ੍ਰੀਤ ਕੌਰ, ਨੌਵੀਂ ਦੀ ਸਿਮਰਪ੍ਰੀਤ ਕੌਰ ਤੇ ਸੱਤਵੀ ਜਮਾਤ ਦੀ ਅਵਨੀਤ ਕੌਰ ਸ਼ਬਦ ਗਾਇਨ ਕੀਤਾ | ਜਦੋਂ ਕਿ ਗੁਰਮਨਪ੍ਰੀਤ ਕੌਰ ਤੇ ਅਵਨੀਤ ਕੌਰ ਨੇ ਕਵੀਸ਼ਰੀ ਰਾਹੀਂ ਸ਼ਾਨਾਮੱਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ | ਉਪਰੰਤ ਨੌਵੀਂ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਤੇ ਹਰਸਿਮਰਨਜੀਤ ਕੌਰ ਨੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ | ਆਈਆਂ ਸੰਗਤਾਂ ਦਾ ਮੁੱਖ ਪ੍ਰਬੰਧਕ ਹਰਭਜਨ ਸਿੰਘ ਨਾਗਰਾ, ਐਮ.ਡੀ. ਗੁਲਾਬ ਸਿੰਘ ਨਾਗਰਾ, ਪਿ੍ੰਸੀਪਲ ਸੁਸਮਾ ਮੁਨਸੀ ਤੇ ਹਰਦੀਪ ਕੌਰ ਨੇ ਧੰਨਵਾਦ ਕੀਤਾ | ਸਮਾਗਮ 'ਚ ਉਚੇਚੇ ਤੌਰ 'ਤੇ ਬਾਬਾ ਨਾਮਦੇਵ ਜੀ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣ, ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਕੋਟਲੀ ਸੂਰਤ ਮੱਲ੍ਹੀ, ਹਰਭਜਨ ਸਿੰਘ ਨਾਗਰਾ, ਗੁਲਾਬ ਸਿੰਘ ਨਾਗਰਾ, ਪਿ੍ੰਸੀਪਲ ਸੁਸਮਾ ਮੁਨਸੀ, ਹਰਦੀਪ ਕੌਰ, ਸਰਪੰਚ ਸੁਰਜੀਤ ਸਿੰਘ ਮਾਹਲ, ਕੁਲਦੀਪ ਸਿੰਘ ਨਾਗਰਾ, ਡਾਕਟਰ ਨਵਜੋਤ ਸਿੰਘ ਮਾਹਲ, ਕੇਵਲ ਸਿੰਘ ਚੌੜਾ, ਰਾਕੇਸ ਕੁਮਾਰ ਚੌੜਾ, ਸਰਵਨ ਸਿੰਘ, ਬਾਬਾ ਪੂਰਨ ਸਿੰਘ, ਅਮਨਦੀਪ ਸਿੰਘ, ਬਿਕਰਮਜੀਤ ਸਿੰਘ ਪੰਨੂੰ, ਸੂਬੇਦਾਰ ਹਰਜੀਤ ਸਿੰਘ ਆਦੀਆ, ਰਣਧੀਰ ਸਿੰਘ ਆਦੀਆਂ, ਨੰਬਰਦਾਰ ਫਤਹਿ ਸਿੰਘ ਅਰਾਈਆਵਾਲ, ਦਰਸ਼ਨ ਸਿੰਘ ਬਾਜਵਾ ਸੇਖਵਾਂ, ਸਤਨਾਮ ਸਿੰਘ ਸੋਨੀ ਪੂਰੋਵਾਲ ਸਾਹਿਲਦੀਪ ਸਿੰਘ, ਜੁਗਰਾਜ ਸਿੰਘ ਨਾਗਰਾ ਸਮੇਤ ਬੱਚਿਆਂ ਦੇ ਮਾਪੇ ਹਾਜ਼ਰ ਸਨ |