06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਐੱਸ.ਜੀ.ਪੀ.ਸੀ. ਨੂੰ ਧਰਮੀ ਫੌਜੀਆਂ ਦੇ ਮਸਲਿਆਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ : ਪ੍ਰਧਾਨ ਬਲਦੇਵ ਸਿੰਘ

Ad Position 21
No active advertisement
ਅਜੀਤ ਡੈਸਕ 23-11-2025
ਧਾਰੀਵਾਲ, 22 ਨਵੰਬਰ (ਸਵਰਨ ਸਿੰਘ)- ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਕਿਹਾ ਕਿ ਜੂਨ 1984 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹੋਏ ਫੌਜੀ ਹਮਲੇ ਮੌਕੇ ਢਹਿ-ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ, ਨਿਰਦੋਸ਼ੀ ਮਾਰੀ ਗਈ ਸੰਗਤ ਦੇ ਇਨਸਾਫ ਲਈ ਬੈਰਕਾਂ ਛੱਡ ਕੇ ਧਰਮ ਦੀ ਖਾਤਿਰ ਕੁਰਬਾਨੀਆਂ ਦੇਣ ਵਾਲੇ ਧਰਮੀ ਫੌਜੀਆਂ ਦੇ ਮਸਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ | ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਕਿਹਾ ਕਿ ਐਸ.ਜੀ.ਪੀ.ਸੀ. ਵਲੋਂ ਧਰਮੀ ਫੌਜੀਆਂ ਨੂੰ ਵਰਗਾਂ ਵਿਚ ਵੰਡ ਕੇ ਦਰਸਾਉਣਾ ਸਰਾਸਰ ਬੇਇਨਸਾਫੀ ਹੈ ਕਿਉਂਕਿ ਧਰਮੀ ਫੌਜੀਆਂ ਨੇ ਕੁਰਬਾਨੀ ਕਰਨ ਲੱਗਿਆਂ ਕੇਵਲ ਆਪਣਾ ਸਿੱਖ ਧਰਮ ਵੇਖਿਆ, ਨਾ ਕਿ ਕਿਸੇ ਵਰਗ ਦੇ ਆਧਾਰ 'ਤੇ ਬੈਰਕਾਂ ਛੱਡੀਆਂ | ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਕੀਤਾ ਕਿ ਜੇਕਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੂਨ 1984 ਸਮੇਤ ਹੋਰ ਸਿੱਖ ਮਸਲਿਆਂ ਪ੍ਰਤੀ ਪੂਰੀ ਤਰ੍ਹਾਂ ਸੰਜੀਦਗੀ ਦਿਖਾਉਂਦੇ ਹੋਏ ਧਰਮ ਨੂੰ ਰਾਜਨਿਤੀ ਤੋਂ ਅੱਲਗ ਰੱਖਦੀ ਤਾਂ ਸਰਕਾਰਾਂ ਦੀ ਕੌਮ 'ਤੇ
Ad Position 22
No active advertisement
ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਵਿਖੇ ਮਨਾਇਆ ਸਾਲਾਨਾ ਖੇਡ ਦਿਵਸ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦੇ ਬੱਚੇ ਹੋਏ ਧਾਰਮਿਕ ਅਸਥਾਨਾਂ 'ਤੇ ਨਤਮਸਤਕ
Ad Position 24
No active advertisement