06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਰਕਾਰੀ ਕਾਲਜ ਲਾਧੂਪੁਰ 'ਚ 350 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 23-11-2025
ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਸਰਕਾਰੀ ਕਾਲਜ ਲਾਧੂਪੁਰ ਨਜ਼ਦੀਕ ਕਾਹਨੂੰਵਾਨ ਵਿਖੇ ਪਿ੍ੰ. ਡਾ. ਰੋਮੀ ਅਰੋੜਾ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਮੁੱਖ ਬੁਲਾਰਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਗੁਰਦਾਸਪੁਰ) ਲੁਧਿਆਣਾ ਦੇ ਜ਼ੋਨਲ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਅਮਰੀਕ ਸਿੰਘ ਤੇ ਸੁਖਰਾਜ ਸਿੰਘ ਪ੍ਰਚਾਰਕ ਨੇ 'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਤੇ ਸ਼ਹਾਦਤ ਦੇ ਪ੍ਰਭਾਵ' ਵਿਸ਼ੇ ਸਬੰਧੀ ਵਿਚਾਰ ਪੇਸ਼ ਕੀਤੇ ਤੇ ਕਾਲਜ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਵਲੋਂ ਦਿੱਤੀ ਸਿੱਖਿਆ ਤਹਿਤ ਜੀਵਨ ਬਤੀਤ ਕਰਨ ਲਈ ਪ੍ਰੇਰਿਆ | ਮੰਚ ਸੰਚਾਲਨ ਡਾ. ਪਵਨ ਕੁਮਾਰ ਨੇ ਕੀਤਾ | ਪਿ੍ੰ. ਡਾ. ਰੋਮੀ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਕਾਲਜ ਵਲੋਂ ਬੁਲਾਰਿਆਂ ਨੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋ. ਮਲਕੀਤ ਸਿੰਘ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਸੁਖਬੀਰ ਕੌਰ, ਪ੍ਰੋ. ਜਸਬੀਰ ਸਿੰਘ ਲਾਇਬ੍ਰੇਰੀਅਨ ਤੇ ਵਿਦਿਆਰਥੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਹਿਸਾਬ ਪ੍ਰਦਰਸ਼ਨੀ 'ਚੋਂ ਪਹਿਲਾ ਸਥਾਨ ਹਾਸਿਲ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਨੇ ਮੌਲਿਕ ਅਧਿਕਾਰਾਂ ਬਾਰੇ ਕਲਾਤਮਕ ਮੁਕਾਬਲੇ ਕਰਵਾਏ
Ad Position 24
No active advertisement