08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦ ਮਿਲੇਨੀਅਮ ਸਕੂਲ ਬਟਾਲਾ ਦਾ ਵਿਦਿਆਰਥੀ ਗੁਰਨਾਜ਼ ਸਿੰਘ 'ਮਾਰਵਲ ਆਫ ਸਾਹੋਦਯਾ' ਐਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 23-11-2025
ਬਟਾਲਾ, 22 ਨਵੰਬਰ (ਸਤਿੰਦਰ ਸਿੰਘ)-ਦ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਕਲਾਸ 12ਵੀਂ ਦੇ ਵਿਦਿਆਰਥੀ ਗੁਰਨਾਜ਼ ਸਿੰਘ ਨੂੰ ਸਾਹੋਦਯਾ ਸਕੂਲਜ਼ ਕੰਪਲੈਕਸ ਵਲੋਂ 'ਮਾਰਵਲ ਆਫ ਸਾਹੋਦਯਾ' ਐਵਾਰਡ ਦਿੱਤਾ ਗਿਆ | ਇਹ ਐਵਾਰਡ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਹੋਏ ਇਕ ਖ਼ਾਸ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ | ਗੁਰਨਾਜ਼ ਸਿੰਘ ਨੂੰ ਇਹ ਸਨਮਾਨ ਉਸ ਦੀ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਚੰਗੇ ਵਰਤਾਅ ਕਰ ਕੇ ਮਿਲਿਆ ਹੈ | ਉਸ ਨੇ ਹਰ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰ ਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਗੁਰਨਾਜ਼ ਨੂੰ ਵਧਾਈ ਦਿੱਤੀ | ਸਕੂਲ ਦੇ ਨਿਰਦੇਸ਼ਕ ਸ਼੍ਰੀ ਵਰੁਣ ਖੋਸਲਾ ਨੇ ਕਿਹਾ ਕਿ ਗੁਰਨਾਜ਼ ਜਿਹੇ ਬੱਚੇ ਸਕੂਲ ਦਾ ਮਾਣ ਹਨ ਅਤੇ ਅਜਿਹੇ ਸਨਮਾਨ ਬੱਚਿਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ | ਪਿ੍ੰਸੀਪਲ ਸ਼੍ਰੀ ਗੁਰਮੀਤ ਸਿੰਘ ਨੇ ਵੀ ਗੁਰਨਾਜ਼ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਨੂੰ ਚੰਗਾ ਮਾਹੌਲ ਤੇ ਸਹਾਇਤਾ ਦਿੰਦਾ ਹੈ ਅਤੇ ਗੁਰਨਾਜ਼ ਦੀ ਸਫਲਤਾ ਇਸੇ ਸਹਿਯੋਗ ਅਤੇ ਮਿਹਨਤ ਦਾ ਨਤੀਜਾ ਹੈ | ਗੁਰਨਾਜ਼ ਸਿੰਘ ਦੇ ਮਾਤਾ-ਪਿਤਾ ਨੇ ਇਸ ਸਨਮਾਨ 'ਤੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਅਤੇ ਸਕੂਲ ਪ੍ਰਬੰਧਨ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਗੁਰਨਾਜ਼ ਨੇ ਵੀ ਆਪਣੇ ਸਾਰੇ ਅਧਿਆਪਕਾਂ ਤੇ ਸਕੂਲ ਦਾ ਤਹਿ-ਦਿਲੋਂ ਧੰਨਵਾਦ ਕੀਤਾ |ਲ31
Ad Position 22
No active advertisement
ਪਿਛਲੀ ਖ਼ਬਰ ਪੱਗੜੀ ਸੰਭਾਲ ਜੱਟਾ ਲਹਿਰ ਨੇ ਧਰਨਾ ਕੀਤਾ ਮੁਲਤਵੀ ਅਗਲੀ ਖ਼ਬਰ ਸੰਵਿਧਾਨ ਦਿਵਸ ਸੰਬੰਧੀ ਸਮਾਗਮ ਕਰਵਾਇਆ
Ad Position 24