ਸ਼ਰਾਬੀ ਹਾਲਤ ’ਚ ਵਿਅਕਤੀ ਨੇ ਥਾਣੇਦਾਰ ਦੀ ਵਰਦੀ ਪਾੜੀ
* ਮਾਮਲਾ ਦਰਜ-ਦੋਸ਼ੀ ਗ੍ਰਿਫਤਾਰ
ਸ਼ਾਹਪੁਰ ਕੰਢੀ, 7 ਅਗਸਤ (ਰਣਜੀਤ ਸਿੰਘ)-ਬੀਤੀ ਸ਼ਾਮ ਏ. ਐਸ.
ਸ਼ਾਹਪੁਰ ਕੰਢੀ, 7 ਅਗਸਤ (ਰਣਜੀਤ ਸਿੰਘ)-ਬੀਤੀ ਸ਼ਾਮ ਏ.ਐਸ.ਆਈ. ਮਨਵਿੰਦਰ ਸਿੰਘ ਜੁਗਿਆਲ ਬੇਰੀਅਰ ਨੰਬਰ-ਇਕ ਉਪਰ ਨਾਕਾ ਲਗਾਇਆ ਹੋਇਆ ਸੀ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਨਜ਼ਦੀਕ ਖੜ੍ਹੇ ਵਿਅਕਤੀ ਨਾਲ ਏ.ਐਸ.ਆਈ. ਮਨਵਿੰਦਰ ਸਿੰਘ ਨਾਲ ਕਹਾਸੁਣੀ ਹੋ ਗਈ । ਜਿਸ ’ਤੇ ਮੰਗਲ ਸਿੰਘ ਪੁੱਤਰ ਪੂਰਨ ਚੰਦ ਨਿਵਾਸੀ ਛੰਨੀ ਮੁਆਲਾ ਨੇ ਏ.ਐਸ.ਆਈ. ਮਨਵਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ ਤੇ ਛਾਤੀ ’ਚ ਮੁੱਕੇ ਮਾਰੇ । ਏ.ਐਸ.ਆਈ. ਮਨਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੰਗਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ । ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।