08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖ਼ਤਪੁਰ ਵਿਖੇ ਸਾਲਾਨਾ ਖੇਡਾਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 23-11-2025
ਤਿੱਬੜ, 22 ਨਵੰਬਰ (ਭੁਪਿੰਦਰ ਸਿੰਘ ਬੋਪਾਰਾਏ)-ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖ਼ਤਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਦੋ ਰੋਜ਼ਾ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਪਿ੍ੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਸਕੂਲ 'ਚ ਬਣੇ ਲੀਗਲ ਲਿਟਰੇਸੀ ਕਲੱਬ ਅਤੇ ਬੱਡੀ ਗਰੁੱਪ ਵਲੋਂ ਕਰਵਾਈਆਂ ਇਨ੍ਹਾਂ ਖੇਡਾਂ ਦਾ ਆਗਾਜ਼ ਹੈੱਡ ਬੁਆਏ ਕਰਨਬੀਰ ਸਿੰਘ ਤੇ ਹੈੱਡ ਗਰਲ ਪਲਕ ਰਾਏ ਦੀ ਅਗਵਾਈ ਹੇਠ ਬੱਚਿਆਂ ਵਲੋਂ ਮਾਰਚ ਪਾਸਟ ਕਰਕੇ ਤੇ ਗ਼ੁਬਾਰੇ ਛੱਡ ਕੇ ਕੀਤਾ ਗਿਆ | ਇਨ੍ਹਾਂ ਖੇਡਾਂ ਵਿਚ ਬਨਾਨਾ ਦੌੜ ਵਿਚੋਂ ਈਸ਼ਾ ਸ਼ਰਮਾ ਨੇ ਪਹਿਲਾ, ਦਿਲਪ੍ਰੀਤ ਸਿੰਘ ਨੇ ਦੂਜਾ ਅਤੇ ਅੰਮਿ੍ਤ ਕੌਰ ਨੇ ਤੀਜਾ ਸਥਾਨ, ਪੇਪਰ ਦੌੜ 'ਚੋਂ ਮਨਜੋਤ ਭਗਤ, ਗੁਰਤੇਜ, ਤਾਨੀਆ ਤੇ ਮਨਵੀਰ ਨੇ ਪਹਿਲਾ, ਗੁਰਸਾਹਿਬ, ਜਸਕੀਰਤ ਤੇ ਏਕਮਜੋਤ ਨੇ ਦੂਜਾ, ਹਰਜੋਤ, ਚਾਹਤ ਤੇ ਕਾਵਿਸ਼ ਨੇ ਤੀਜਾ ਸਥਾਨ, ਸਪੂਨ ਦੌੜ 'ਚੋਂ ਤਨਵੀਰ, ਮਨਜੋਤ ਤੇ ਏਕਤਾ ਨੇ ਪਹਿਲਾ, ਜਪਰੀਤ, ਹਰਜੋਤ ਤੇ ਨਿਮਰਤ ਨੇ ਦੂਜਾ, ਸਾਂਚੀ ਮਨਕੀਰਤ, ਆਰਿਹਾਨ ਤੇ ਗੁਰਲੀਨ ਨੇ ਤੀਜਾ ਸਥਾਨ, ਫਰਾਗ ਦੌੜ 'ਚੋਂ ਜਸਕੀਰਤ ਸਿੰਘ ਨੇ ਪਹਿਲਾ, ਏਕਮਦੀਪ ਸਿੰਘ ਨੇ ਦੂਜਾ ਅਤੇ ਐਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ, 100 ਮੀਟਰ ਅਤੇ ਥ੍ਰੀ ਲੈੱਗ ਦੌੜ ਵਿਚੋਂ ਮਨਜੋਤ ਭਗਤ, ਤਾਨੀਆ, ਏਕਮਜੋਤ, ਗੁਰਕੀਰਤ, ਆਰਵ, ਹਰਸੀਰਤ ਤੇ ਸਹਿਜਪ੍ਰੀਤ ਨੇ ਪਹਿਲਾ, ਗੁਰਸਾਹਿਬਜੀਤ, ਚਾਹਤ, ਮਨਵੀਰ, ਕਾਵਿਸ਼, ਅੰਮਿ੍ਤਪਾਲ, ਸਹਿਜਪ੍ਰੀਤ, ਪੁਨੀਤ, ਪ੍ਰਣਵ ਤੇ ਮਨਰਾਜ ਨੇ ਦੂਜਾ, ਆਰਿਹਾਨ ਗਿੱਲ, ਜਸਕੀਰਤ, ਨਿਮਰਤ, ਵਿਰਾਟ ਮਨਰਾਜ, ਅਨੱਨਿਆ, ਸਿਮਰਨ ਤੇ ਸਹਿਜਦੀਪ ਨੇ ਤੀਜਾ ਸਥਾਨ, 200 ਮੀਟਰ ਤੇ 400 ਮੀਟਰ ਦੌੜ 'ਚੋਂ ਸਹਿਜਪ੍ਰੀਤ ਕੌਰ, ਸੀਰਤ, ਏਕਮਦੀਪ ਸਿੰਘ, ਜੀਆ, ਐਸ਼ਦੀਪ ਸਿੰਘ, ਜਸਕੀਰਤ ਸਿੰਘ, ਹਰਪ੍ਰਤਾਪ ਸਿੰਘ ਤੇ ਜਸਮੀਤ ਕੌਰ ਨੇ ਪਹਿਲਾ, ਦਿਲਪ੍ਰੀਤ ਕੌਰ, ਈਸ਼ਿਕਾ, ਵਿਰਾਟ ਗੁਰਨੂਰ ਸਿੰਘ ਤੇ ਹਰਨੀਤ ਕੌਰ ਨੇ ਦੂਜਾ ਅਤੇ ਰਮਨਪ੍ਰੀਤ, ਨਵਨੀਤ, ਜਸਵਿੰਦਰ ਗਿੱਲ, ਐਸ਼ਪ੍ਰੀਤ, ਗੁਰਨੂਰ ਕੌਰ, ਰਣਜੋਧਵੀਰ ਸਿੰਘ, ਰਾਜਬੀਰ ਸਿੰਘ ਤੇ ਹਸਰਤਪ੍ਰੀਤ ਕੌਰ ਨੇ ਤੀਜਾ ਸਥਾਨ, ਲੌਂਗ ਜੰਪ 'ਚੋਂ ਸਹਿਜਪ੍ਰੀਤ, ਗੁਰਨੂਰ, ਪਲਵਿੰਦਰ ਤੇ ਹਰਪ੍ਰਤਾਪ ਨੇ ਪਹਿਲਾ, ਜਸਲੀਨ, ਅਭੀਜੋਤ, ਹਰਪ੍ਰੀਤ ਤੇ ਈਸ਼ਿਕਾ ਨੇ ਦੂਜਾ, ਚਾਹਤ, ਸੀਰਤ, ਸਹਿਜਪ੍ਰੀਤ, ਰਾਜਬੀਰ ਤੇ ਹਰਸਿਮਰਨ ਨੇ ਤੀਜਾ ਸਥਾਨ, ਹਾਈ ਜੰਪ 'ਚੋਂ ਹਰਪ੍ਰਤਾਪ ਸਿੰਘ ਤੇ ਈਸ਼ਿਕਾ ਨੇ ਪਹਿਲਾ, ਅਰਸ਼ਦੀਪ ਸਿੰਘ ਤੇ ਹਰਸਿਮਰਨਜੀਤ ਕੌਰ ਨੇ ਦੂਜਾ, ਗੁਰਨੂਰ ਸਿੰਘ ਤੇ ਗੁਰਲੀਨ ਕੌਰ ਨੇ ਤੀਜਾ ਸਥਾਨ, ਸ਼ਾਟਪੁੱਟ ਵਿਚੋਂ ਪਲਵਿੰਦਰ ਕੌਰ ਤੇ ਸਹਿਜਪ੍ਰਤਾਪ ਸਿੰਘ ਨੇ ਪਹਿਲਾ, ਸਿਮਰਨਜੀਤ ਕੌਰ ਤੇ ਹਰਪ੍ਰਤਾਪ ਸਿੰਘ ਨੇ ਦੂਜਾ, ਅਮਨਦੀਪ ਕੌਰ ਤੇ ਉਂਕਾਰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਮਾਪਿਆਂ ਤੇ ਸਕੂਲ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਡਾਇਰੈਕਟਰ ਮਹਿੰਦਰਪਾਲ ਸਿੰਘ ਕਲੇਰ, ਪ੍ਰਧਾਨ ਰਣਜੀਤ ਕੌਰ, ਮੈਡਮ ਸੁਖਵੰਤ ਕੌਰ ਤੇ ਮੈਡਮ ਰੇਣੂ ਬਾਲਾ ਨੇ ਜੇਤੂ ਬੱਚਿਆਂ ਨੰੂ ਇਨਾਮ ਤਕਸੀਮ ਕੀਤੇ |
Ad Position 22
No active advertisement
ਪਿਛਲੀ ਖ਼ਬਰ ਅੱਡਾ ਬਾਗਪੁਰ-ਸਤੌਰ ਵਿਖੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ <br/> ਅਗਲੀ ਖ਼ਬਰ ਪੱਗੜੀ ਸੰਭਾਲ ਜੱਟਾ ਲਹਿਰ ਨੇ ਧਰਨਾ ਕੀਤਾ ਮੁਲਤਵੀ
Ad Position 24