ਬਟਾਲਾ, 23 ਨਵੰਬਰ (ਸਤਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਪਿਛਲੇ ਲੰਮੇ ਸਮੇਂ ਤੋਂ ਧੱਕਾ ਕਰ ਰਹੀ ਹੈ, ਉਸ ਨੂੰ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ | ਸੰਧੂ ਨੇ ਕਿਹਾ ਕਿ ਚੰਡੀਗੜ੍ਹ 'ਤੇ ਕੇਵਲ ਪੰਜਾਬ ਦਾ ਹੀ ਹੱਕ ਹੈ ਤੇ ਪੰਜਾਬ ਦਾ ਹੀ ਰਹੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 131ਵਾਂ ਸੋਧ ਬਿੱਲ ਲਿਆ ਕੇ ਚੰਡੀਗੜ੍ਹ ਨੂੰ ਆਪਣੇ ਅਧੀਨ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼ੋ੍ਰਮਣੀ ਅਕਾਲੀ ਦਲ ਇਸ ਵਿਰੁੱਧ ਮੁਹਿੰਮ ਵਿੱਢੇਗਾ | ਇਸ ਮੌਕੇ ਸਰਵਣ ਸਿੰਘ ਤੱਤਲਾ ਸਰਕਲ ਪ੍ਰਧਾਨ, ਤਰਲੋਚਨ ਸਿੰਘ ਸਤਕੋਹਾ ਸਰਕਲ ਪ੍ਰਧਾਨ, ਮੇਜਰ ਸਿੰਘ ਮੂਲਿਆਂਵਾਲ, ਕੁਲਦੀਪ ਸਿੰਘ ਪੇਰੋਸ਼ਾਹ, ਬਿਕਰਮ ਸਿੰਘ ਸਾ. ਸਰਪੰਚ ਨਵਾਂ ਪਿੰਡ, ਪਾਲ ਸਿੰਘ ਕਲੇਰ ਖੁਰਦ, ਮਨਜੀਤ ਸਿੰਘ ਸਾ. ਸਰਪੰਚ ਸੁਚੇਤਗੜ੍ਹ, ਸਕੱਤਰ ਸਿੰਘ ਸੀਨੀਅਰ ਆਗੂ ਕਲੇਰ, ਸੁਖਵਿੰਦਰ ਸਿੰਘ ਸਾ. ਸਰਪੰਚ, ਬਲਬੀਰ ਸਿੰਘ ਸਾ. ਸਰਪੰਚ, ਪ੍ਰੇਮ ਸਿੰਘ ਸਰਪੰਚ ਡੁਡੀਪੁਰ, ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਸਰਪੰਚ, ਤਰਸੇਮ ਸਿੰਘ ਸਾ. ਸਰਪੰਚ ਚੌਧਰਪੁਰ, ਡਾ. ਗੁਰਬਚਨ ਸਿੰਘ ਬਿਧੀਪੁਰ ਸੀਨੀਅਰ ਆਗੂ, ਗਗਨਦੀਪ ਸਿੰਘ ਯੂਥ ਆਗੂ, ਸਿੰਦਰ ਜੌਹਲ ਯੂਥ ਆਗੂ, ਵਾਰਸ ਮਸੀਹ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਜਗਜੀਤ ਸਿੰਘ ਜੱਗੀ ਸਤਕੋਹਾ, ਬਾਪੂ ਅਜੀਤ ਸਿੰਘ ਸਤਕੋਹਾ, ਸੰਤੋਖ ਸਿੰਘ ਸਾ. ਸਰਪੰਚ, ਗੁਰਜਿੰਦਰ ਸਿੰਘ ਜੌਹਲ, ਬਾਪੂ ਦਰਸ਼ਨ ਸਿੰਘ ਕਲੇਰ ਖੁਰਦ, ਰਣਜੋਧ ਸਿੰਘ ਕਲੇਰ, ਉਂਕਾਰ ਸਿੰਘ ਯੂਥ ਆਗੂ, ਸੂਬੇਦਾਰ ਕੇਵਲ ਸਿੰਘ, ਦਲਜੀਤ ਸਿੰਘ ਕਲੇਰ ਕਲਾਂ, ਜਸਵੰਤ ਸਿੰਘ ਖਾਨ ਪਿਆਰਾ, ਦਲਬੀਰ ਸਿੰਘ ਸਾ. ਚੇਅਰਮੈਨ, ਤਰਸੇਮ ਸਿੰਘ ਬਜੀਦਚੱਕ, ਬਲਜੀਤ ਸਿੰਘ ਬਹਿਬਲਚੱਕ ਪ੍ਰਧਾਨ ਕਿਸਾਨ ਵਿੰਗ, ਬਾਬਾ ਹਰਜਿੰਦਰ ਸਿੰਘ ਉਪਲ, ਜੰਗ ਸਿੰਘ ਅਰਜਨਪੁਰ, ਰਣਜੀਤ ਸਿੰਘ ਸਾ. ਸਰਪੰਚ, ਜਥੇਦਾਰ ਮੇਹਰ ਸਿੰਘ, ਹਰਭਾਲ ਸਿੰਘ ਵਿਰਕ ਨੰਬਰਦਾਰ ਗਿਆਨ ਚੰਦ, ਬਨਧੀਰ ਸਿੰਘ ਚੌਧਰਪੁਰ, ਬਲਕਾਰ ਸਿੰਘ ਜੌਹਲ, ਪਿ੍ੰਸੀਪਲ ਪੂਰਨ ਸਾਧ, ਸੰਦੀਪ ਸਿੰਘ ਰਜਾਦਾ, ਜਸਵੰਤ ਸਿੰਘ ਸਾ. ਸਰਪੰਚ ਤਲਵੰਡੀ ਝੁੰਗਲਾਂ, ਰਸਬੀਰ ਸਿੰਘ ਸਾ. ਸਰਪੰਚ, ਜਸਪਾਲ ਸਿੰਘ ਨਵਾਂ ਪਿੰਡ ਤਾਰਾਗੜ੍ਹ, ਅਮਰਬੀਰ ਸਿੰਘ ਯੂਥ ਆਗੂ, ਅਵਤਾਰ ਸਿੰਘ ਜੌਹਲ, ਤਰਸੇਮ ਸਿੰਘ ਸਾ. ਸਰਪੰਚ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |