26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮਹਾਂਰਾਸ਼ਟਰ ਤੋਂ ਘੁਮਾਣ ਪਹੁੰਚਣ ਵਾਲੀ ਸਾਈਕਲ ਤੇ ਰੱਥ ਯਾਤਰਾ ਦਾ ਕੱਲ੍ਹ ਹੋਵੇਗਾ ਭਰਵਾਂ ਸਵਾਗਤ - ਬਾਵਾ

Ad Position 21
No active advertisement
ਅਜੀਤ ਡੈਸਕ 24-11-2025
ਘੁਮਾਣ, 23 ਨਵੰਬਰ (ਬੰਮਰਾਹ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਅੰਤਿਮ ਸਮਾਧ ਅਸਥਾਨ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ, ਸੰਤ ਸ੍ਰੀ ਗਿਆਨੇਸ਼ਵਰ ਦੇ ਸੰਜੀਵਨ ਸਮਾਧੀ ਦਿਵਸ ਨੂੰ ਸਮਰਪਿਤ ਕੱਢੀ ਜਾ ਰਹੀ ਰੱਥ ਤੇ ਸਾਈਕਲ ਯਾਤਰਾ ਦਾ ਇਤਿਹਾਸਕ ਤੇ ਧਾਰਮਿਕ ਕਸਬਾ ਘੁਮਾਣ 'ਚ ਪਹੁੰਚਣ 'ਤੇ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਤੇ ਘੁਮਾਣ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਸੰਬੰਧੀ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਦੇ ਸਰਪ੍ਰਸਤ ਹਰਜਿੰਦਰ ਸਿੰਘ ਬਾਵਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ, ਸਾਬਕਾ ਸਰਪੰਚ ਨਰਿੰਦਰ ਸਿੰਘ ਨਿੰਦੀ, ਜੁਆਇੰਟ ਸਕੱਤਰ ਸਰਬਜੀਤ ਸਿੰਘ ਬਾਵਾ, ਮੁੱਖ ਸਲਾਹਕਾਰ ਪਿ੍ੰ. ਗੁਰਮੁਖ ਸਿੰਘ ਨੇ ਦੱਸਿਆ ਕਿ ਇਹ ਯਾਤਰਾ 2 ਨਵੰਬਰ ਨੂੰ ਸਵੇਰੇ 5 ਵਜੇ ਪੰਢਰਪੁਰ ਤੋਂ ਮਹਾਂਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਲੋਂ ਰਵਾਨਾ ਕੀਤੀ ਗਈ ਹੈ, ਜੋ 25 ਨਵੰਬਰ ਨੂੰ ਜਲੰਧਰ, ਬਿਆਸ ਤੋਂ ਹੁੰਦੀ ਹੋਈ ਸ਼ਾਮ ਨੂੰ ਕਸਬਾ ਘੁਮਾਣ 'ਚ ਪਹੁੰਚੇਗੀ, ਜਿਸ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਤੇ ਇਲਾਕਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਾਬਾ ਬੇਅੰਤ ਸਿੰਘ, ਮੀਤ ਪ੍ਰਧਾਨ ਰਘਬੀਰ ਸਿੰਘ, ਸੁਖਵੰਤ ਸਿੰਘ ਰਾਜੂ ਕੈਸ਼ੀਅਰ, ਮਨਜੀਤ ਸਿੰਘ, ਸੁਖਬੀਰ ਸਿੰਘ ਬਾਵਾ, ਪਿ੍ਤਪਾਲ ਸਿੰਘ, ਦਲਜੀਤ ਸਿੰਘ ਬਾਵਾ, ਅਰਵਿੰਦਰ ਸਿੰਘ ਬਾਵਾ, ਮੈਨੇਜਰ ਤਰਲੋਚਨ ਸਿੰਘ ਧਾਮੀ, ਕੁਲਦੀਪ ਸਿੰਘ ਬਾਵਾ, ਰਣਜੀਤ ਸਿੰਘ ਬਾਵਾ, ਜਸਬੀਰ ਸਿੰਘ, ਨਰੇਸ਼ ਕੁਮਾਰ ਬਾਵਾ, ਸਤਨਾਮ ਸਿੰਘ ਕੁੱਕੂ, ਮੈਨੇਜਰ ਪਿ੍ਤਪਾਲ ਸਿੰਘ, ਅਰਵਿੰਦਰ ਸਿੰਘ, ਅਸ਼ਵਨੀ ਕੁਮਾਰ ਮਿੰਟਾ, ਗੁਰਸ਼ਰਨਜੀਤ ਸਿੰਘ ਅਤੇ ਸ਼੍ਰੀ ਨਾਮਦੇਵ ਦਰਬਾਰ ਸੇਵਾ ਸੁਸਾਇਟੀ ਘੁਮਾਣ ਦੇ ਮੈਂਬਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਇਆ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ
Ad Position 24