27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

20 ਦਸੰਬਰ ਨੂੰ ਧੂਮ-ਧਾਮ ਤੇ ਉਤਸ਼ਾਹ ਨਾਲ ਕਿ੍ਸਮਸ ਮੌਕੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ : ਫਾਦਰ ਜੋਸ ਪਡਿਆਟੀ

Ad Position 21
No active advertisement
ਅਜੀਤ ਡੈਸਕ 24-11-2025
ਧਾਰੀਵਾਲ, 23 ਨਵੰਬਰ (ਜੇਮਸ ਨਾਹਰ)- ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਵਸ ਦੇ ਸਬੰਧ ਵਿਚ ਜੁਬਲੀ ਸਾਲ ਨੂੰ ਸਮਰਪਿਤ ਸਾਰੇ ਮਸੀਹ ਮਿਸ਼ਨਾਂ ਵਲੋਂ ਸਾਂਝੇ ਤੌਰ 'ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ ਇਕ ਅਹਿਮ ਮੀਟਿੰਗ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਅਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਦੀ ਪ੍ਰਧਾਨਗੀ ਹੇਠ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਸੋਹਲ ਦੇ ਹਾਲ ਵਿਚ ਕੀਤੀ ਗਈ, ਜਿਸ ਵਿਚ ਮੁੱਖ ਚਰਚ ਰੋਮਨ ਕੈਥੋਲਿਕ, ਚਰਚ ਆਫ਼ ਨੌਰਥ ਇੰਡੀਆ, ਸੇਵਨਥ-ਡੇ ਐਡਵੈਂਟਿਸਟ, ਮੈਥੋਡਿਸਟ ਚਰਚ, ਸਾਲਵੇਸ਼ਨ ਆਰਮੀ ਚਰਚ, ਬਿਲੀਵਰਜ ਚਰਚ ਸਮੇਤ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪੈਂਤੀਕਾਸਟਲ ਚਰਚ ਨਾਲ ਸੰਬੰਧਿਤ ਪਾਸਟਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਅਹਿਮ ਵਿਚਾਰਾਂ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਇਸ ਵਾਰ ਸ਼ੋਭਾ ਯਾਤਰਾ 20 ਦਸੰਬਰ ਨੂੰ ਮਿਸ਼ਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਤੋਂ ਕੱਢੀ ਜਾਵੇਗੀ | ਫਾਦਰ ਜੋਸ ਪਡਿਆਟੀ ਨੇ ਕਿਹਾ ਕਿ ਇਹ ਸ਼ੋਭਾ ਯਾਤਰਾ ਸ਼ਹਿਰ ਵਿਚੋਂ ਹੁੰਦੀ ਹੋਈ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਸੋਹਲ ਵਿਖੇ ਪਹੁੰਚੇਗੀ | ਇਸ ਮੌਕੇ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੇ ਪਿ੍ੰਸੀਪਲ ਸਿਸਟਰ ਦਿਵਿਆ, ਸਿਸਟਰ ਟੀਨਾ, ਡਾਇਓਸਿਸ ਆਫ ਜਲੰਧਰ ਤੋਂ ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ, ਪੈਰਿਸ ਕੌਂਸਲ ਪ੍ਰਧਾਨ ਜੋਨ ਮਸੀਹ ਰਣੀਆ, ਪਾਦਰੀ ਜਸਵੰਤ ਸਿੰਘ, ਰੈਵ: ਅਨੋਸ਼ ਮਸੀਹ ਬੱਲ, ਸਾਬਕਾ ਪਿ੍ੰਸੀਪਲ ਯਕੂਬ ਮਸੀਹ, ਪਾਸਟਰ ਜੀਵਨ ਅਨੰਦ, ਪਾਸਟਰ ਸੱਤਪਾਲ, ਮੇਜਰ ਵਿਜੇ, ਮੇਜਰ ਸਾਰਲ, ਪਾਸਟਰ ਪਿਆਰਾ, ਬਾਬੂ ਪਤਰਸ, ਬਾਬੂ ਵਾਰਿਸ, ਬਾਬੂ ਕਰਮਾ, ਬਾਬੂ ਮਨੀ, ਸਰਿਤਾ ਤੇਜਾ, ਮੰਗਤ ਮਸੀਹ, ਸੁਲੇਮਾਨ ਮਲਿਕ, ਰਜੇਸ਼ ਖੋਖਰ, ਸਟੀਫਨ ਮਸੀਹ ਤਿਲਕਾ, ਸੰਜੂ, ਪਾਸਟਰ ਹਬੀਬ, ਪਾਸਟਰ ਸੈਮਸਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਹਿਨੂਰ ਐੱਮ.ਐੱਨ. ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਬਾ ਸਤਨਾਮ ਸਿੰਘ ਭੋਮਾ ਦੀ ਅਗਵਾਈ 'ਚ ਵੱਡਾ ਜਥਾ ਸ੍ਰੀ ਅਨੰਦਪੁਰ ਸਾਹਿਬ ਸ਼ਤਾਬਦੀ ਸਮਾਗਮਾਂ ਲਈ ਰਵਾਨਾ
Ad Position 24